ਵਾਸ਼ਿੰਗਟਨ , 15 ਫਰਵਰੀ ( NRI MEDIA )
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਸ਼ੁੱਕਰਵਾਰ ਨੂੰ ਸਰਕਾਰ ਸ਼ਟਡਾਊਨ ਨੂੰ ਰੋਕਣ ਲਈ ਖਰਚ ਬਿੱਲ 'ਤੇ ਹਸਤਾਖਰ ਕਰਨਗੇ , ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਮੈਕਸੀਕਨ ਸਰਹੱਦ 'ਤੇ ਇੱਕ ਕੰਧ ਬਣਾਉਣ ਲਈ ਉਹ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰਨਗੇ , ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਸਾਰਾਹ ਸੈਨਡਜ਼ ਨੇ ਪ੍ਰੈਸ ਬ੍ਰੀਫਿੰਗ ਦੇ ਦੌਰਾਨ ਇਹ ਜਾਣਕਾਰੀ ਦਿੱਤੀ ਹੈ ।

ਚੋਟੀ ਦੇ ਰਿਪਬਲਿਕਨ ਸੀਨੇਟਰ ਮਿਚ ਮੈਕਕੋਨੇਲ ਨੇ ਦੱਸਿਆ ਕਿ ਉਨ੍ਹਾਂ ਦੀ ਰਾਸ਼ਟਰਪਤੀ ਨਾਲ ਫੋਨ 'ਤੇ ਗੱਲਬਾਤ ਹੋਈ , ਉਨ੍ਹਾਂ ਨੇ ਬਿੱਲ 'ਤੇ ਦਸਤਖਤ ਕਰਨ ਦੇ ਨਿਰਦੇਸ਼ ਦਿੱਤੇ ਹਨ ਨਾਲ ਹੀ ਉਹ ਨੈਸ਼ਨਲ ਐਮਰਜੈਂਸੀ ਦਾ ਐਲਾਨ ਵੀ ਜਾਰੀ ਕੀਤਾ ਜਾ ਸਕਦਾ ਹੈ ਬਾਅਦ ਵਿੱਚ ਵ੍ਹਾਈਟ ਹਾਉਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ , ਇਸ ਤੋਂ ਬਾਅਦ ਅਮਰੀਕਾ ਵਿੱਚ ਹਾਲਾਤ ਬਾਦਲ ਸਕਦੇ ਹਨ ।
ਵ੍ਹਾਈਟ ਹਾਊਸ ਦੀ ਪ੍ਰੈਸ ਸੇਕ੍ਰੇਟਰੀ ਸਰਾ ਸੈਂਡਰਜ਼ ਨੇ ਕਿਹਾ ਕਿ ਟਰੰਪ ਕੁਝ ਹੋਰ ਕਾਰਜਕਾਰੀ ਫੈਸਲੇ ਵੀ ਲੈ ਸਕਦੇ ਹਨ, ਜਿਸ ਵਿੱਚ ਨੈਸ਼ਨਲ ਐਮਰਜੈਂਸੀ ਦੀ ਘੋਸ਼ਣਾ ਸ਼ਾਮਲ ਹੈ , ਉਨ੍ਹਾਂ ਕਿਹਾ ਕਿ ਸਾਡੀ ਮੁਖ ਜ਼ਰੂਰਤ ਸੁਰੱਖਿਆ ਨੂੰ ਕਾਇਮ ਰੱਖਣਾ ਅਤੇ ਸੀਮਾ 'ਤੇ ਮਨੁੱਖੀ ਸੰਕਟ ਨੂੰ ਰੋਕਣਾ ਹੈ , ਜੋ ਅਮਰੀਕਾ ਮੈਕਸੀਕੋ ਸਰਹੱਦ ਤੇ ਕੰਧ ਬਣਾਉਣ ਨਾਲ ਪੂਰਾ ਹੋਵੇਗਾ ।
ਐਮਰਜੈਂਸੀ ਦੀ ਘੋਸ਼ਣਾ ਇੱਕ ਅਸਾਧਾਰਨ ਫੈਸਲਾ ਹੈ ਇਸ ਨਾਲ ਅਮਰੀਕੀ ਰਾਸ਼ਟਰਪਤੀ ਨੂੰ ਕੁਝ ਵਿਸ਼ੇਸ਼ ਤਾਕਤਾਂ ਮਿਲ ਸਕਦੀਆਂ ਹਨ ,ਇਸ ਰਾਹੀਂ ਟਰੰਪ ਮਿਲਟਰੀ ਅਤੇ ਵਿਸਫੋਟਕ ਬਚਾਅ ਦੇ ਫੰਡ ਨਾਲ ਮੈਕਸਿਕੋ ਸਰਹੱਦ ਉੱਤੇ ਕੰਧ ਬਣਾਉਣ ਲਈ ਵਰਤ ਸਕਦੇ ਹਨ ।
ਵਿਰੋਧੀ ਧਿਰ ਦੀ ਨੇਤਾ ਨੈਂਸੀ ਪਲੋਸੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਫੈਸਲੇ ਸਿੱਧੇ ਤੌਰ 'ਤੇ ਰਾਸ਼ਟਰਪਤੀ ਦੇ ਰੂਪ ਵਿੱਚ ਦੁਰਵਰਤੋਂ ਦਾ ਇਸਤੇਮਾਲ ਕਰਦੇ ਹਨ। ਸਰਹੱਦ ਉੱਤੇ ਹੁਣੇ ਕੋਈ ਐਮਰਜੈਂਸੀ ਜਿਹੀ ਸਥਿਤੀ ਨਹੀਂ ਹੈ , ਪਲੋਸੀ ਪਹਿਲੇ ਵੀ ਅਜਿਹੇ ਕਿਸੇ ਫੈਸਲੇ ਦੇ ਵਿਰੁੱਧ ਟਰੰਪ ਨੂੰ ਕਾਨੂੰਨੀ ਚੁਣੌਤੀ ਦੇਣ ਬਾਰੇ ਗੱਲ ਕਹੀ ਗਈ ਹੈ।



