ਅਫ਼ਗਾਨਿਸਤਾਨ – ਮਹਿਲਾ ਟੀਵੀ ਐਂਕਰ ਦਾ ਸ਼ਰੇਆਮ ਕਤਲ

by vikramsehajpal

ਕਾਬੁਲ (ਐਨ.ਆਰ.ਆਈ. ਮੀਡਿਆ) : ਪੂਰਬੀ ਅਫ਼ਗਾਨਿਸਤਾਨ ਵਿੱਚ ਇੱਕ ਮਹਿਲਾ ਟੀਵੀ ਐਂਕਰ ਦੀ ਹੱਤਿਆ ਕਰ ਦਿੱਤੀ ਗਈ। ਰਾਜਪਾਲ ਦੇ ਬੁਲਾਰੇ ਅਤਾਉੱਲਾ ਖੋਗਿਆਨੀ ਨੇ ਦੱਸਿਆ ਕਿ ਜਿਵੇਂ ਹੀ ਮਲਾਲਾ ਮੈਵੰਦ ਨਾਂਗਰਹਾਰ ਸੂਬੇ ਵਿੱਚ ਆਪਣੇ ਘਰ ਤੋਂ ਆਪਣੀ ਕਾਰ ਰਾਹੀਂ ਬਾਹਰ ਨਿਕਲੀ ਤਾਂ ਹਮਲਾਵਰਾਂ ਨੇ ਉਨ੍ਹਾਂ ਕਾਰ ‘ਤੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ।

ਅਜੇ ਤੱਕ ਕਿਸੇ ਨੇ ਇਸ ਹੱਤਿਆ ਦੀ ਜ਼ਿੰਮੇਵਾਰੀ ਨਹੀਂ ਲਈ, ਪਰ ਇਸਲਾਮਿਕ ਸਟੇਟ ਨਾਲ ਜੁੜੇ ਇੱਕ ਅੱਤਵਾਦੀ ਦਾ ਮੁੱਖ ਦਫ਼ਤਰ ਪੂਰਬੀ ਅਫ਼ਗਾਨਿਸਤਾਨ ਵਿੱਚ ਹੈ ਅਤੇ ਅਫ਼ਗਾਨਿਸਤਾਨ ਵਿੱਚ ਆਮ ਨਾਗਰਿਕਾਂ ਉੱਤੇ ਹੋਏ ਤਾਜ਼ਾ ਹਮਲਿਆਂ ਦੀ ਜਿੰਮੇਵਾਰੀ ਉਸ ਨੇ ਲਈ ਹੈ।

ਇਸ ਖੇਤਰ ਵਿੱਚ ਤਾਲਿਬਾਨ ਦੀ ਵੀ ਮੌਜੂਦਗੀ ਹੈ।ਇੱਕ ਟੀਵੀ ਅਤੇ ਰੇਡੀਓ ਐਂਕਰ ਵਜੋਂ ਕੰਮ ਕਰਨ ਦੇ ਨਾਲ, ਮੈਵੰਦ ਇੱਕ ਸਮਾਜਿਕ ਕਾਰਜਕਰਤਾ ਸੀ ਅਤੇ ਅਫ਼ਗਾਨਿਸਤਾਨ ਵਿੱਚ ਮਹਿਲਾਵਾਂ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਵਕਾਲਤ ਕਰਦੀ ਸੀ।

More News

NRI Post
..
NRI Post
..
NRI Post
..