Twitter ਕੰਪਨੀ ਦੇ ਅੱਧੇ ਮੁਲਾਜ਼ਮਾਂ ਦੀ ਕਰ ਸਕਦਾ ਹੈ ਛੁੱਟੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਏਲਨ ਮਸਕ ਵਲੋਂ ਟਵਿੱਟਰ ਆਪਣੇ ਹੱਥਾਂ 'ਚ ਕਰਨ ਦੇ ਇਕ ਹਫ਼ਤੇ 'ਚ ਹੀ ਸੋਸ਼ਲ ਮੀਡਿਆ ਕੰਪਨੀ ਦੇ ਅੱਧੇ ਮੁਲਾਜ਼ਮਾਂ ਦੀ ਛੁੱਟੀ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਟਵਿੱਟਰ ਦੇ 7500 ਮੁਲਾਜ਼ਮਾਂ 'ਚੋ ਅੱਧੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕੱਢੀਆਂ ਜਾ ਸਕਦਾ ਹੈ। ਨਿਊਯਾਰਕ ਟਾਈਮਜ਼ ਦੀ ਕੰਪਨੀ ਨੇ ਦੱਸਿਆ ਕਿ ਸੋਸ਼ਲ ਮੀਡਿਆ ਦੇ 44 ਅਰਬ ਅਮਰੀਕੀ ਡਾਲਰ ਦੇ ਐਕੁਆਇਰ ਨੂੰ ਪੂਰਾ ਕਰਨ ਤੇ ਕਾਨੂੰਨੀ ਕਾਰਜਕਾਰੀ ਅਧਿਕਾਰੀ ਵਿਜੇ ਗੁੰਡੇ ਤੇ ਜਨਰਲ ਕਾਊਂਸਲ ਸੀਨ ਏਡਗੇਟ ਨੂੰ ਹਟਾਉਣ ਦੇ ਠੀਕ ਇਕ ਹਫਤੇ ਬਾਅਦ ਏਲਨ ਮਸਕ Twitter ਮੁਲਾਜ਼ਮਾਂ ਦੀ ਛੁੱਟੀ ਸ਼ੁਰੂ ਕਰ ਦੇਣਗੇ। ਦੱਸਿਆ ਜਾ ਰਿਹਾ ਕਿ ਟਵਿੱਟਰ ਵਲੋਂ ਈਮੇਲ ਰਾਹੀਂ ਸੂਚਿਤ ਕੀਤਾ ਗਿਆ ਹੈ ਕਿ ਛਾਂਟੀ ਸ਼ੁਰੂ ਹੋ ਗਈ ਹੈ ਤੇ ਮੁਲਾਜ਼ਮ ਆਪਣੇ ਘਰ ਜਾਣ ਦੀ ਤਿਆਰੀ ਸ਼ੁਰੂ ਕਰਨ। ਈਮੇਲ 'ਚ ਕਿਹਾ ਗਿਆ ਹੈ ਕਿ ਟਵਿੱਟਰ ਵਿੱਚ ਸੁਧਾਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।