ਊਧਵ ਠਾਕਰੇ ਨੇ ਸੰਭਾਲਿਆ ਮੁੱਖ ਮੰਤਰੀ ਅਹੁਦੇ ਦਾ ਕਾਰਜਭਾਰ, ਕੱਲ੍ਹ ਹੋ ਸਕਦਾ ਹੈ ਫਲੋਰ ਟੈਸਟ

by mediateam

ਮੀਡੀਆ ਡੈਸਕ: ਊਧਵ ਠਾਕਰੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਅੱਜ ਕਾਰਜਭਾਰ ਸੰਭਾਲ ਲਿਆ ਹੈ। ਉੱਥੇ ਹੀ ਸੂਬਾ ਵਿਧਾਨ ਸਭਾ ਸੂਤਰਾਂ ਅਨੁਸਾਰ ਕੱਲ੍ਹ ਨਵੀਂ ਬਣੀ ਠਾਕਰੇ ਸਰਕਾਰ ਨੂੰ ਬਹੁਮਤ ਸਾਬਿਤ ਕਰਨਾ ਪੈ ਸਕਦਾ ਹੈ। ਕਾਰਜਭਾਰ ਸੰਭਾਲਣ ਤੋਂ ਪਹਿਲਾਂ ਆਪਣੀ ਰਿਹਾਇਸ਼ ਮਾਤੋਸ਼੍ਰੀ ਤੋਂ ਨਿਕਲਣ ਮਗਰੋਂ ਉਨ੍ਹਾਂ ਪਹਿਲਾਂ ਹੁਤਾਤਮਾ ਚੌਕ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਠਾਕਰੇ ਨਾਲ ਉਨ੍ਹਾਂ ਦੇ ਪੁੱਤਰ ਆਦਿਤਿਆ ਵੀ ਇਸ ਦੌਰਾਨ ਮੌਜੂਦ ਰਹੇ। ਸਕੱਤਰੇਤ 'ਚ ਠਾਕਰੇ ਸਮਰਥਕਾਂ ਦੀ ਜ਼ਬਰਦਸਤ ਭੀੜ ਜੁਟੀ ਹੋਈ ਸੀ। ਕਾਰਜਭਾਰ ਸੰਭਾਲਣ ਤੋਂ ਪਹਿਲਾਂ ਠਾਕਰੇ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਨੂੰ ਫੁੱਲਾਂ ਦਾ ਹਾਰ ਭੇਟ ਕੀਤਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..