ਅਨੋਖੀ ਪਹਿਲ : ਪਟਿਆਲਾ ਦੀ DC ਮਹਿਲਾ ਪੈਦਲ ਪਹੁੰਚੀ ਦਫ਼ਤਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਪਟਿਆਲਾ ਦੀ DC ਮਹਿਲਾ ਸਾਕਸ਼ੀ ਵਲੋਂ ਅੱਜ ਅਨੋਖੀ ਪਹਿਲ ਚਲਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਅੱਜ ਆਪਣੇ ਦਫ਼ਤਰ ਪੈਦਲ ਪਹੁੰਚੀ। ਦੱਸ ਦਈਏ ਕਿ ਉਨ੍ਹਾਂ ਦੀ ਰਿਹਾਇਸ਼ ਲੀਲਾ ਭਵਨ ਵਿਖੇ ਹੈ, ਜੋ DC ਦਫ਼ਤਰ ਤੋਂ 3 ਕਿਲੋਮੀਟਰ ਦੂਰ ਹੈ। DC ਸਾਕਸ਼ੀ ਸਾਹਨੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੁਨੀਆ ਭਰ 'ਚ ਸੜਕ ਸੁਰੱਖਿਆ ਦਿਵਸ ਮਨਾ ਰਿਹਾ ਹੈ। ਉਨ੍ਹਾਂ ਨੇ ਕਿਹਾ ਜੇਕਰ ਅਸੀਂ ਆਪਣੀ ਕਾਰ ਤੋਂ ਬਿਨਾਂ ਸਫ਼ਰ ਕਰੀਏ, ਜਿਵੇ ਸਾਈਕਲ ਜਾਂ ਫਿਰ ਪੈਦਲ ਤਾਂ ਪ੍ਰਦੂਸ਼ਣ ਘੱਟ ਹੋ ਸਕਦਾ ਹੈ। ਸਾਕਸ਼ੀ ਨੇ ਦੱਸਿਆ ਕਿ ਦਫਤਰ ਪੈਦਲ ਆਉਂਦੇ ਹੋਏ ਰਸਤੇ 'ਚ ਕਈ ਲੋਕ ਉਨ੍ਹਾਂ ਨੂੰ ਮਿਲੇ….ਜਿਨ੍ਹਾਂ ਤੋਂ ਮੈਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ । ਜ਼ਿਕਰਯੋਗ ਹੈ ਕਿ ਸਾਕਸ਼ੀ ਪਟਿਆਲਾ ਦੀ ਪਹਿਲੀ ਮਹਿਲਾ DC ਹਨ ।

More News

NRI Post
..
NRI Post
..
NRI Post
..