ਜਲੰਧਰ : ਦੁਆਬੇ ਖੇਤਰ ਵਿਚ ਸਭ ਤੋਂ ਅਹਿਮ ਮੰਨੇ ਜਾਂਦੇ ਲੋਕ ਸਭਾ ਹਲਕਾ ਜਲੰਧਰ 'ਤੇ ਇਸ ਵਾਰ ਮੁਕਾਬਲਾ ਬੇਹੱਦ ਫਸਵਾ ਹੋਣ ਵਾਲਾ ਹੈ। ਦਲਿਤ ਵੋਟ ਫਿਕਟਰ ਇਸ ਹਲਕੇ ਵਿਚ ਅਹਿਮ ਰੋਲ ਅਦਾ ਕਰਦਾ ਹੈ। ਹਲਾਂਕਿ ਇਤਿਹਾਸ ਕਾਂਗਰਸ ਦੇ ਪੱਖ ਵਿਚ ਖੜਾ ਦਿਖਾਈ ਦਿੰਦਾ ਹੈ। ਪਰ ਇਸ ਵੀ ਮੁਕਾਬਲਾ ਬੇਹੱਦ ਕਾਂਟੇਦਾਰ ਤੇ ਦਿਲਚਸਪ ਹੈ। ਚੋਣ ਮੈਦਾਨ 'ਚ ਸਾਂਸਦ ਬਣਨ ਵਾਸਤੇ ਮੌਜੂਦਾ ਸਾਂਸਦ ਸੰਤੌਖ ਚੌਧਰੀ ਕਾਂਗਰਸ ਦੇ ਉਮੀਦਵਾਰ ਹਨ। ਅਕਾਲੀ ਦਲ ਤੇ ਭਾਜਪਾ ਨੇ ਚਰਨਜੀਤ ਸਿੰਘ ਅਟਵਾਲ ਤੇ ਦਾਅ ਖੇਡਿਆ ਹੈ। ਜਦਕਿ ਆਮ ਆਦਮੀ ਪਾਰਟੀ ਵਲੋ ਜਸਟਿਸ ਜ਼ੋਰਾ ਸਿੰਘ ਤੇ ਪੀਏਡੀ ਗਠਜੋੜ ਵਲੋ ਬਸਪਾ ਦੇ ਬਲਵਿੰਦਰ ਕੁਮਾਰ ਚੋਣ ਮੈਦਾਨ ਵਿਚ ਹਨ।
ਜਲੰਧਰ ਸੀਟ ਤੋਂ ਹਲਾਂਕਿ 19 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪਰ ਜਲੰਧਰ ਤੋਂ ਸਿਆਸੀ ਪੰਡਤ ਤਿਕੌਣੀ ਟੱਕਰ ਹੋਣ ਦੀ ਗੱਲ ਕਹਿ ਰਹੇ ਹਨ। ਜਲੰਧਰ ਲੋਕ ਸਭਾ ਸੀਟ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚ ਜ਼ਿਆਦਾਤਰ ਵਿਧਾਇਕ ਕਾਂਗਰਸ ਦੇ ਹੀ ਹਨ ਤੇ ਇਸ ਸੀਟ ਤੇ ਜ਼ਿਆਦਾਤਰ ਕਾਂਗਰਸ ਦਾ ਹੀ ਕਬਜ਼ਾ ਰਿਹਾ ਹੈ। ਪਰ ਮੌਜੂਦਾ ਹਲਾਤਾਂ ਵਿਚ ਆਪਸੀ ਫੁੱਟ ਨਾਲ ਜੂਝ ਰਹੀ ਕਾਂਗਰਸ ਲਈ ਜਿੱਤ ਦੀ ਕਹਾਣੀ ਲਿਖਣਾ ਬੇਹੱਦ ਮੁਸ਼ਕਲ ਹੈ। ਅਕਾਲੀ ਦਲ ਭਾਜਪਾ ਗਠਜੋੜ ਨੇ ਜਿਥੇ ਇਕ ਵੱਡਾ ਚਿਹਰਾ ਚੋਣ ਮੈਦਾਨ ਵਿਚ ਉਤਾਰਿਆ ਹੈ। ਉਥੇ ਪੀਡੀਏ ਗਠਜੋੜ ਵਲੋ ਬਸਪਾ ਦੇ ਬਲਵਿੰਦਰ ਕੁਮਾਰ ਤੇ ਆਮ ਆਦਮੀ ਪਾਰਟੀ ਦੇ ਜਸਟਿਸ ਜ਼ੋਰਾ ਸਿੰਘ ਵੀ ਜਿੱਤ ਦੀ ਕਹਾਣੀ ਲਿਖ ਸਕਦੇ ਹਨ।
ਜਲੰਧਰ ਸੀਟ ਤੋਂ ਚੋਣ ਲੜ ਰਹੇ ਉਮੀਦਵਾਰ
- ਕਾਂਗਰਸ-ਸੰਤੌਖ ਸਿੰਘ ਚੌਧਰੀ
- ਅਕਾਲੀ ਦਲ -ਚਰਨਜੀਤ ਸਿੰਘ ਅਟਵਾਲ
- ਬਸਪਾ-ਬਲਵਿੰਦਰ ਕੁਮਾਰ
- ਆਮ ਆਦਮੀ ਪਾਰਟੀ-ਜਸਟਿਸ ਜ਼ੋਰਾ ਸਿੰਘ
- ਅੰਬੇਡਕਰ ਨੈਸ਼ਨਲ ਕਾਂਗਰਸ-ਉਰਮਿਲਾ
- ਸ਼ਿਵ ਸੈਨਾ-ਸ਼ੁਭਾਸ਼ ਗੋਰੀਆ
- ਪਿਊਪਲ ਪਾਰਟੀ ਆਫ ਇੰਡੀਆ-ਹਰੀ ਮਿੱਤਰ
- ਭਾਰਤੀ ਪ੍ਰਭਹਤ ਪਾਰਟੀ-ਗੁਰਪਾਲ ਸਿੰਘ
- ਹਮ ਭਾਰਤੀਆ ਪਾਰਟੀ-ਜਗਨ ਨਾਥ ਬਾਜਵਾ
- ਬਹੁਜਨ ਸਮਾਜ ਪਾਰਟੀ ਅੰਬੇਡਕਰ-ਤਾਰਾ ਸਿੰਘ ਗਿੱਲ
- ਰਿਬਲੀਕਲ ਪਾਰਟੀ ਆਫ ਇੰਡੀਆ (ਅ)-ਪ੍ਰਕਾਸ਼ ਚੰਦ ਜੱਸਲ
- ਬਹੁਜਨ ਮੁਕਤੀ ਪਾਰਟੀ-ਰਾਮੇਸ਼ ਲਾਲ ਕਾਲਾ
- ਅਜ਼ਾਦ-ਉਪਕਾਰ ਸਿੰਘ ਬਖਸ਼ੀ
- ਅਜ਼ਾਦ-ਅਮਰਿਸ਼ ਕੁਮਾਰ
- ਅਜ਼ਾਦ-ਕਸ਼ਮੀਰ ਸਿੰਘ ਘੁੱਗਸ਼ੋਰ
- ਅਜ਼ਾਦ-ਵਾਲਮੀਕਿ ਨਿਦਰਾ ਆਨੰਦ
- ਅਜ਼ਾਦ-ਨੀਤੂ ਵਾਲੀਆ



