UPSC NDA ਤੇ NA ਪ੍ਰੀਖਿਆ 2021 : ਮਹਿਲਾ ਉਮੀਦਵਾਰਾਂ ਲਈ ਖਾਲੀ ਅਸਾਮੀਆਂ, ਇਸ ਤਰ੍ਹਾਂ ਕਰੋ ਅਪਲਾਈ

by jaskamal

ਨਿਊਜ਼ ਡੈਸਕ (ਜਸਕਮਲ) : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ UPSC NDA ਤੇ NA ਪ੍ਰੀਖਿਆ 2021 ਲਈ ਮਹਿਲਾ ਉਮੀਦਵਾਰਾਂ ਲਈ ਰੱਖੀਆਂ ਗਈਆਂ ਅਸਾਮੀਆਂ ਦੇ ਵੇਰਵੇ ਜਾਰੀ ਕੀਤੇ ਹਨ। ਸੰਸ਼ੋਧਿਤ ਅਸਾਮੀਆਂ ਦਾ ਨੋਟਿਸ ਸਾਰੇ ਉਮੀਦਵਾਰਾਂ ਲਈ UPSC ਦੀ ਅਧਿਕਾਰਤ ਸਾਈਟ upsc.gov.in 'ਤੇ ਉਪਲਬਧ ਹੈ। ਸੋਧੇ ਹੋਏ ਖਾਲੀ ਅਸਾਮੀਆਂ ਦੇ ਨੋਟਿਸ ਦੇ ਅਨੁਸਾਰ, ਆਰਮੀ ਵਿਚ 208 ਅਸਾਮੀਆਂ ਅਲਾਟ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚੋਂ 10 ਅਸਾਮੀਆਂ ਮਹਿਲਾ ਉਮੀਦਵਾਰਾਂ ਲਈ ਹਨ, 42 ਅਸਾਮੀਆਂ ਨੇਵੀ 'ਚ ਅਲਾਟ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚੋਂ 3 ਅਸਾਮੀਆਂ ਮਹਿਲਾ ਉਮੀਦਵਾਰਾਂ ਲਈ ਹਨ।

ਏਅਰ ਫੋਰਸ 'ਚ, ਫਲਾਇੰਗ ਲਈ 92 ਅਸਾਮੀਆਂ ਅਲਾਟ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚੋਂ 2 ਮਹਿਲਾ ਉਮੀਦਵਾਰਾਂ ਲਈ, 18 ਅਸਾਮੀਆਂ ਜੀਡੀ ਟੈਕ ਲਈ, ਜਿਨ੍ਹਾਂ 'ਚੋਂ 2 ਅਸਾਮੀਆਂ ਮਹਿਲਾ ਉਮੀਦਵਾਰਾਂ ਲਈ ਤੇ 10 ਅਸਾਮੀਆਂ ਜੀਡੀ ਨਾਨ ਟੈਕ ਲਈ ਹਨ, ਜਿਨ੍ਹਾਂ 'ਚੋਂ 2 ਮਹਿਲਾ ਉਮੀਦਵਾਰਾਂ ਲਈ ਹਨ।

ਇਮਤਿਹਾਨ 14 ਨਵੰਬਰ, 2021 ਨੂੰ ਕਰਵਾਇਆ ਕੀਤਾ ਗਿਆ ਸੀ। ਇਸਦੇ ਨਤੀਜੇ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ ਹੈ। ਰਜਿਸਟ੍ਰੇਸ਼ਨ ਪ੍ਰਕਿਰਿਆ 9 ਜੂਨ ਨੂੰ ਸ਼ੁਰੂ ਕੀਤੀ ਗਈ ਸੀ ਤੇ 29 ਜੂਨ, 2021 ਨੂੰ ਸਮਾਪਤ ਹੋਈ ਸੀ। ਇਸ ਭਰਤੀ ਮੁਹਿੰਮ 'ਚ ਨੈਸ਼ਨਲ ਡਿਫੈਂਸ ਅਕੈਡਮੀ 'ਚ 370 ਅਤੇ ਨੇਵਲ ਅਕੈਡਮੀ 'ਚ 30 ਅਸਾਮੀਆਂ ਭਰੀਆਂ ਜਾਣਗੀਆਂ।