ਅਮਰੀਕਾ ਚੋਣਾਂ : ਵਾਈਟ ਹਾਊਸ ‘ਅਮਰੀਕਾ ਹਮੇਸ਼ਾਂ ਭਾਰਤ ਦੇ ਲੋਕਾਂ ਦਾ ਭਰੋਸੇਮੰਦ ਮਿੱਤਰ ਰਹੇਗਾ’

by mediateam

ਵਾਸ਼ਿੰਗਟਨ: ਵਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਨੇ ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ ਦੇ ਸਬੰਧ 'ਚ ਟਵੀਟ ਕੀਤਾ 'ਅਸੀਂ ਭਾਰਤ 'ਚ ਸਾਡੇ ਮਿੱਤਰਾਂ ਨੂੰ ਵਧਾਈ ਦਿੰਦੇ ਹਾਂ, ਜਿੰਨ੍ਹਾਂ ਨੇ ਹਾਲ ਹੀ 'ਚ ਆਪਣਾ ਆਜ਼ਾਦੀ ਦਿਹਾੜਾ ਮਨਾਇਆ ਹੈ।' ਰਾਸ਼ਟਰਪਤੀ ਚੋਣ  ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪਰਿਸ਼ਦ ਦੇ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਸੀ ਕਿ ਟਰੰਪ ਪ੍ਰਸ਼ਾਸਨ ਨੇ ਭਾਰਤ ਨਾਲ ਅਮਰੀਕੀ ਸਬੰਧਾਂ ਦਾ ਪੱਧਰ ਵਧਾ ਦਿੱਤਾ ਹੈ। ਆਪਣੀ ਵਧਦੀ ਸਾਂਝੇਦਾਰੀ ਨੂੰ ਬਹੁਤ ਜ਼ਿਆਦਾ ਮਜ਼ਬੂਤ ਕੀਤਾ ਹੈ ਜੋ ਪਹਿਲਾਂ ਦੇ ਅਮਰੀਕੀ ਪ੍ਰਸ਼ਾਸਨ 'ਚ ਨਹੀਂ ਦੇਖਿਆ ਗਿਆ ਸੀ। ਇਨ੍ਹਾਂ ਚੋਣਾਂ 'ਚ ਅਮਰੀਕਾ 'ਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਕਾਫੀ ਯੋਗਦਾਨ ਰਹਿਣ ਵਾਲਾ ਹੈ। ਇਸ ਦੌਰਾਨ ਵਾਈਟ ਹਾਊਸ ਨੇ ਕਿਹਾ 'ਅਮਰੀਕਾ ਹਮੇਸ਼ਾਂ ਭਾਰਤ ਦੇ ਲੋਕਾਂ ਦਾ ਭਰੋਸੇਮੰਦ ਮਿੱਤਰ ਰਹੇਗਾ।'

More News

NRI Post
..
NRI Post
..
NRI Post
..