ਕਲਕੱਤਾ , 24 ਮਈ ( NRI MEDIA )
ਪੂਰੇ ਭਾਰਤ ਵਿੱਚ ਲੋਕ ਸਭਾ ਚੋਣਾਂ ਕਿਤੇ ਇੱਕ ਦੋ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਹੋਈਆਂ ਪਰ ਪੱਛਮ ਬੰਗਾਲ ਵਿੱਚ ਸੱਤਾਂ ਗੇੜਾਂ ਵਿੱਚ ਹੋਈਆਂ ਚੋਣਾਂ ਦੌਰਾਨ ਭਾਰੀ ਗਿਣਤੀ ਵਿੱਚ ਹਿੰਸਾ ਦੀਆਂ ਘਟਨਾਵਾਂ ਵੇਖਣ ਨੂੰ ਮਿਲੀਆਂ ਇਸ ਵਾਰ ਪੱਛਮੀ ਬੰਗਾਲ ਵਿੱਚ ਵੀ ਮੋਦੀ ਲਹਿਰ ਸਾਫ ਤੌਰ ਤੇ ਦਿਖਾਈ ਦਿੱਤੀ , ਭਾਜਪਾ ਨੇ ਬੰਗਾਲ ਵਿੱਚ ਇਸ ਵਾਰ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਇੱਥੇ ਸਿੱਧੀ ਲੜਾਈ ਪ੍ਰਧਾਨ ਮੰਤਰੀ ਮੋਦੀ ਅਤੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵਿਚਕਾਰ ਸੀ |
ਮਮਤਾ ਬੈਨਰਜੀ ਦੇ ਵਿਰੋਧ ਦੇ ਬਾਵਜੂਦ ਭਾਜਪਾ ਨੇ ਇੱਥੇ 18 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਉਥੇ ਹੀ ਮਮਤਾ ਬੈਨਰਜੀ ਦੀ ਪਾਰਟੀ ਟੀਐੱਮਸੀ ਨੇ 22 ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ ਹੈ , ਇਥੇ ਕਾਂਗਰਸ ਨੇ 2 ਸੀਟਾਂ ਪ੍ਰਾਪਤ ਕੀਤੀਆਂ ਅਤੇ ਸੀਪੀਐਮ ਦਾ ਖਾਤਾ ਵੀ ਨਹੀਂ ਖੁਲ ਸਕਿਆ , ਜ਼ਿਕਰਯੋਗ ਹੈ ਕਿ 2014 ਦੀਆਂ ਚੋਣਾਂ ਵਿੱਚ ਬੰਗਾਲ ਤੋਂ ਬੀਜੇਪੀ ਨੇ ਸਿਰਫ ਦੋ ਸੀਟਾਂ ਜਿੱਤੀਆਂ ਸਨ ਪਰ ਇਸ ਵਾਰ ਬੀਜੇਪੀ ਨੇ ਬੰਗਾਲ ਦੇ ਵਿੱਚ ਤਗੜੀ ਵਾਪਸੀ ਕੀਤੀ ਹੈ |
ਸੱਤਵੇਂ ਗੇੜ ਦੀਆਂ ਚੋਣਾਂ ਦੌਰਾਨ ਬੰਗਾਲ ਵਿੱਚ ਸ਼ਰੇਆਮ ਪੱਥਰਬਾਜ਼ੀ ਅਤੇ ਹਿੰਸਾ ਹੋਈ ਸੀ ਜਿਸ ਤੋਂ ਬਾਅਦ ਚੋਣ ਪ੍ਰਚਾਰ ਨੂੰ ਇੱਕ ਦਿਨ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ ਸੀ ਪਰ ਚੋਣਾਂ ਦੌਰਾਨ ਆਏ ਨਤੀਜਿਆਂ ਨੇ ਬੀਜੇਪੀ ਦੀ ਜਿੱਤ ਤੇ ਮੁਹਰ ਲਗਾਈ ਹੈ ਅਤੇ ਦਸਿਆ ਹੈ ਕਿ ਮੋਦੀ ਲਹਿਰ ਪੱਛਮ ਬੰਗਾਲ ਵਿੱਚ ਵੀ ਇੱਕ ਸੁਨਾਮੀ ਦਾ ਰੂਪ ਲੈ ਕੇ ਆਈ ਸੀ ਅਤੇ ਮਮਤਾ ਬੈਨਰਜੀ ਲਈ ਮੁਸ਼ਕਲਾਂ ਪੈਦਾ ਕੀਤੀਆਂ |
ਚੋਣਾਂ ਤੋਂ ਪਹਿਲਾਂ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਬੰਗਾਲ ਵਿੱਚ 20 ਤੋਂ 22 ਸੀਟਾਂ ਜਿੱਤਣ ਦਾ ਦਾਅਵਾ ਪੇਸ਼ ਕੀਤਾ ਸੀ ਜਿਸ ਉੱਤੇ ਬੀਜੇਪੀ ਖਰੀ ਉਤਰੀ ਹੈ , ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਇਸ ਵਾਰ ਬੰਗਾਲ ਦੀਆਂ ਚੋਣਾਂ ਦੌਰਾਨ ਲੋਕ ਨੂੰ ਆਪਣੀ ਗੱਲ ਸਮਝਾਉਣ ਵਿਚ ਅਸਫਲ ਰਹੀਆਂ , ਇਸ ਜਿੱਤ ਨੂੰ ਮਮਤਾ ਦੇ ਖਿਲਾਫ ਬੰਗਾਲ ਵਿੱਚ ਵਿਰੋਧੀ ਧਿਰ ਵਜੋਂ ਬੀਜੇਪੀ ਦਾ ਉਭਾਰ ਮੰਨਿਆ ਜਾ ਸਕਦਾ ਹੈ |



