ਵਿਸ਼ਵ ਸਿਹਤ ਸੰਗਠਨ (WHO) ਨੇ ਇਕ ਵਾਰ ਫਿਰ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੀਆਂ ਸਰਦੀਆਂ ਵਿਚ ਯੂਰਪ ਸਮੇਤ ਵਿਸ਼ਵ ਦੇ ਕਈ ਹਿੱਸਿਆਂ ਵਿਚ ਕੋਰੋਨਾ (ਕੋਵਿਡ -19) ਦਾ ਕਹਿਰ ਵਧ ਜਾਵੇਗਾ।ਯੂਰਪ ਵਿਚ ਡਬਲਯੂਐਚਓ ਦੇ ਰੀਜ਼ਨਲ ਡਾਇਰੈਕਟਰ ਹੈਨਰੀ ਕਲੱਗ ਨੇ ਕਿਹਾ, “ਸਰਦੀਆਂ ਵਿਚ ਨੌਜਵਾਨ ਵਰਗ ਬਜ਼ੁਰਗ ਆਬਾਦੀ ਦੇ ਜਿਆਦਾ ਨੇੜੇ ਹੋਵੇਗੇ, ਅਸੀਂ ਬੇਲੋੜੀ ਭਵਿੱਖਬਾਣੀ ਨਹੀਂ ਕਰਨਾ ਚਾਹੁੰਦੇ, ਪਰ ਇਸ ਦਾ ਡਰ ਜ਼ਰੂਰ ਹੈ। । ਸੰਸਥਾ ਨੇ ਕਿਹਾ ਕਿ ਇਸ ਅਰਸੇ ਦੌਰਾਨ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਏਗਾ ਅਤੇ ਮੌਤ ਦੀ ਦਰ ਵਿੱਚ ਵੀ ਵਾਧਾ ਹੋਵੇਗਾ।


