ਔਰਤ ਨੇ ਖ਼ੁਦ ‘ਤੇ ਪੈਟਰੋਲ ਛਿੜਕ ਕੇ ਲਗਾਈ ਅੱਗ,ਹੋਈ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਮਾਡਲ ਹਾਊਸ ਨੇੜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਔਰਤ ਨੇ ਖ਼ੁਦ 'ਤੇ ਪੈਟਰੋਲ ਛਿੜਕ ਕੇ ਅੱਗ ਲਾ ਲਈ। ਔਰਤ ਨੂੰ ਲਗੀ ਅੱਗ 'ਤੇ ਪਾਣੀ ਪਾ ਕੇ ਕਾਬੂ ਪਾਇਆ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਿਆ ਗਿਆ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ |

ਜਾਣਕਾਰੀ ਅਨੁਸਾਰ ਸੀਮਾ ਪਤਨੀ ਸੋਨੂੰ ਨਿਵਾਸੀ ਬਸਤੀ ਸ਼ੇਖ ਦੀ ਕਿਸੇ ਕਾਰਨ ਪਤੀ ਨਾਲ ਅਣਬਣ ਹੋ ਗਈ, ਜਿਸ ਤੋਂ ਬਾਅਦ ਉਹ ਮਾਡਲ ਹਾਊਸ ਸਥਿਤ ਆਪਣੇ ਦੋਸਤ ਡਿੰਪਲ ਨਾਲ ਲਿਵ ਇਨ ਰਿਲੇਸ਼ਨ 'ਚ ਰਹਿਣ ਰਹੀ ਸੀ।

ਪੁਲਿਸ ਨੇ ਕਿਹਾ ਕਿ ਸੀਮਾ ਦਾ ਜੀਜਾ ਰਜਿੰਦਰ ਨਿਵਾਸੀ ਟਾਂਡਾ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਸੀਮਾ ਦੇ ਮਾਂ-ਬਾਪ ਦੀ ਮੌਤ ਹੋਣ ਤੋਂ ਬਾਅਦ ਉਹ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗੀ ਸੀ। ਇਸੇ ਪਰੇਸ਼ਾਨੀ ਦੇ ਚਲਦਿਆਂ ਉਸ ਨੇ ਇਹ ਕਦਮ ਚੁੱਕਿਆ ਹੈ।

More News

NRI Post
..
NRI Post
..
NRI Post
..