World Cup 2019 – ਭਾਰਤ ਨੇ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਸੈਮੀਫਾਈਨਲ ‘ਚ ਕੀਤਾ ਪ੍ਰਵੇਸ਼

by mediateam

ਲੰਡਨ ਡੈਸਕ (ਵਿਕਰਮ ਸਹਿਜਪਾਲ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਰੋਹਿਤ ਤੇ ਰਾਹੁਲ ਨੇ ਓਪਨਿੰਗ ਸਾਂਝੇਦਾਰੀ ਵਿਚ 29.2 ਓਵਰਾਂ ਵਿਚ 180 ਦੌੜਾਂ ਜੋੜੀਆਂ। ਰੋਹਿਤ ਨੇ ਸਿਰਫ 92 ਗੇਂਦਾਂ ਵਿਚ 7 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 104 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਰੋਹਿਤ ਦਾ ਟੂਰਨਾਮੈਂਟ 'ਚ ਇਹ ਲਗਾਤਾਰ ਦੂਜਾ ਅਤੇ ਕੁਲ ਚੌਥਾ ਸੈਂਕੜਾ ਹੈ।  ਰਾਹੁਲ ਨੇ ਵੀ ਆਪਣੀ ਲੈਅ ਦਿਖਾਈ ਤੇ ਪਿਛਲੇ ਮੈਚ ਦੀ ਅਸਫਲਤਾ ਨੂੰ ਪਿੱਛੇ ਛੱਡਦੇ ਹੋਏ 92 ਗੇਂਦਾਂ ਵਿਚ 6 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 77 ਦੌੜਾਂ ਬਣਾਈਆਂ। ਧਮਾਕੇਦਾਰ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਵਿਰੁੱਧ ਆਈ.ਸੀ.ਸੀ ਵਿਸ਼ਵ ਕੱਪ ਮੁਕਾਬਲੇ ਵਿਚ ਮੰਗਲਵਾਰ 50 ਓਵਰਾਂ ਵਿਚ 9 ਵਿਕਟਾਂ 'ਤੇ 314 ਦੌੜਾਂ ਦਾ ਟੀਚਾ ਰੱਖਿਆ। 

ਇਸ ਸਾਂਝੇਦਾਰੀ ਦੇ ਸਮੇਂ ਲੱਗ ਰਿਹਾ ਸੀ ਕਿ ਭਾਰਤ 350 ਦੌੜਾਂ ਦੇ ਨੇੜੇ-ਤੇੜੇ ਦਾ ਸਕੋਰ ਬਣਾਏਗਾ ਪਰ ਬੰਗਲਾਦੇਸ਼ ਦੇ ਗੇਂਦਬਾਜ਼ਾਂ ਨੇ ਇਸ ਸਾਂਝੇਦਾਰੀ ਦੇ ਟੁੱਟਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਭਾਰਤ ਅੰਤ ਵਿਚ 314 ਦੌੜਾਂ ਤਕ ਹੀ ਪਹੁੰਚ ਸਕਿਆ। ਪਿਛਲੇ 5 ਮੈਚਾਂ ਵਿਚ ਲਗਾਤਾਰ ਅਰਧ ਸੈਂਕੜੇ ਬਣਾਉਣ ਵਾਲਾ ਕਪਤਾਨ ਵਿਰਾਟ ਕੋਹਲੀ ਇਸ ਵਾਰ 26 ਦੌੜਾਂ ਬਣਾ ਕੇ ਆਊਟ ਹੋ ਗਿਆ।  ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾ ਦੇਸ਼ ਦੀ ਟੀਮ 48 ਓਵਰਾਂ 'ਚ 286 ਦੌੜਾਂ ਤੇ ਐੱਲ  ਆਊਟ ਹੋ ਗਈ। ਭਾਰਤ ਵਾਲੀ ਜਸਪ੍ਰੀਤ ਬੁਮਰਾਹ ਨੇ 48ਵੇਂ ਓਵਰ ਦੀ ਆਖਰੀ 2 ਗੇਂਦਾ ਵਿਚ 2 ਵਿਕਟਾਂ ਲਈਆਂ ਜਿਸ ਦੀ ਬਦੌਲਤ ਭਾਰਤ ਨੇ ਇਹ ਮੈਚ 28 ਦੌੜਾਂ ਨਾਲ ਜਿੱਤ ਲਿਆ ਤੇ ਭਾਰਤ ਨੇ ਸੈਮੀਫਾਈਨਲ 'ਚ ਕੁਆਲੀਫਾਈ ਕਰ ਲਿਆ ਹੈ।