ਅਮਰੀਕਾ (ਐਨ .ਆਰ .ਆਈ ): ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਟਰੰਪ ਦੇ ਜਿੱਤ ਦੇ ਲਈ ਟਰੰਪ ਦੀ ਧਰਮਗੁਰੂ ਨੇ ਇਕ ਅਨੋਖੀ ਪੂਜਾ ਕਰਵਾਈ ਹੈ ਤੁਹਾਨੂੰ ਦਸ ਦੇਈਏ ਚੋਣਾਂ ਜਿੱਤਣ ਲਈ ਨਾ ਸਿਰਫ ਭਾਰਤ, ਬਲਕਿ ਦੁਨੀਆਂ ਦਾ ਸਭ ਤੋਂ ਪੁਰਾਣਾ ਲੋਕਤੰਤਰ, ਅਮਰੀਕਾ ਦੇ ਵਿੱਚ ਵੀ ਜਾਦੂ-ਟੂਣੇ ਅਤੇ ਪੂਜਾ ਦਾ ਸਹਾਰਾ ਲਿਆ ਜਾਂਦਾ ਹੈ।ਜਿਕਰੇਖਾਸ ਹੈ ਕਿ ਟਰੰਪ ਦੀ ਧਾਰਮਿਕ ਮਾਮਲਿਆਂ ਦੀ ਸਲਾਹਕਾਰ ਪਾਉਲਾ ਵ੍ਹਾਈਟ ਨੇ ਅਮਰੀਕੀ ਚੋਣ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਾਰ ਦੀ ਵਧਦੀ ਖ਼ਦਸ਼ਾ ਦੇ ਵਿੱਚ ਅਜੀਬ ਦੁਆਵਾਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ। ਪਾਉਲਾ ਨੇ ਕਿਹਾ, 'ਮੈਂ ਜਿੱਤ ਦੀ ਗੂੰਜ ਸੁਣੀ ਹੈ। ਰੱਬ ਕਹਿ ਰਿਹਾ ਹੈ ਕਿ ਟਰੰਪ ਜਿੱਤ ਚੁੱਕੇ ਨੇ। ਇਸ ਦੇ ਲਈ ਮੈਂ, ਜਿੱਤ, ਜਿੱਤ ਤੇ ਜਿੱਤ ਬਾਰੇ ਸੁਣਿਆ ਹੈ।ਟਰੰਪ 'ਨੂੰ ਦੁਬਾਰਾ ਚੋਣ ਜਿੱਤਣ ਲਈ ਪ੍ਰਾਰਥਨਾ ਕਰਦਿਆਂ ਪਾਉਲਾ ਨੇ ਲੈਟਿਨ ਭਾਸ਼ਾ ਵਿੱਚ ਪ੍ਰਾਰਥਨਾ ਜਾਰੀ ਰੱਖੀ।



