ਗ਼ੈਰਕਾਨੂੰਨੀ ਧਰਮ ਤਬਦੀਲੀ ਸਬੰਧੀ ਪ੍ਰਸਤਾਵ ਨੂੰ ਯੋਗੀ ਕੈਬਨਿਟ ਨੇ ਦਿੱਤੀ ਹਰੀ ਝੰਡੀ

by simranofficial

ਉੱਤਰ ਪ੍ਰਦੇਸ਼ (ਐਨ .ਆਰ .ਆਈ ਮੀਡਿਆ ): ਉੱਤਰ ਪ੍ਰਦੇਸ਼ 'ਚ ਗ਼ੈਰਕਾਨੂੰਨੀ ਧਰਮ ਤਬਦੀਲੀ ਸਬੰਧੀ ਪ੍ਰਸਤਾਵ ਨੂੰ ਯੋਗੀ ਕੈਬਨਿਟ ਨੇ ਹੁਣ ਹਰੀ ਝੰਡੀ ਦੇ ਦਿੱਤੀ ਹੈ ਗ਼ੈਰਕਾਨੂੰਨੀ ਧਰਮ ਤਬਦੀਲੀ ਸਮੇਤ 21 ਪ੍ਰਸਤਾਵਾਂ ਨੂੰ ਮਨਜ਼ੂਰੀ ਦਿਤੀ ਗਈ ਹੈ ਹੁਣ ਦੂਜੇ ਧਰਮ 'ਚ ਵਿਆਹ ਤੋਂ ਦੋ ਮਹੀਨੇ ਪਹਿਲਾਂ ਨੋਟਿਸ ਦੇਣਾ ਜ਼ਰੂਰੀ ਹੋ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਮੈਜਿਸਟਰੇਟ ਦੀ ਮਨਜ਼ੂਰੀ ਵੀ ਜ਼ਰੂਰੀ ਹੋ ਗਈ ਹੈ। ਨਾਂ ਲੁਕਾ ਕੇ ਵਿਆਹ ਕਰਨ 'ਤੇ 10 ਸਾਲ ਤਕ ਦੀ ਸਜ਼ਾ ਹੋ ਸਕਦੀ ਹੈ। ਉੱਤਰ ਪ੍ਰਦੇਸ਼ 'ਚ ਗ਼ੈਰਕਾਨੂੰਨੀ ਧਰਮ ਤਬਦੀਲੀ ਸਬੰਧੀ ਪ੍ਰਸਤਾਵ ਨੂੰ ਯੋਗੀ ਕੈਬਨਿਟ ਨੇ ਹਰੀ ਝੰਡੀ ਦੇ ਦਿੱਤੀ ਹੈ।

ਉੱਤਰ ਪ੍ਰਦੇਸ਼ ਕਾਨੂੰਨ ਕਮਿਸ਼ਨ ਦੇ ਮੁਖੀ ਜਸਟਿਸ (ਸੇਵਾਮੁਕਤ) ਆਦਿਤਿਆਨਾਥ ਮਿੱਤਲ ਨੇ ਕਿਹਾ ਹੈ ਕਿ, "ਲਵ ਜੇਹਾਦ ਬਾਰੇ ਸਾਡੀ ਰਿਪੋਰਟ ਵਿੱਚ ਗੈਰਕਾਨੂੰਨੀ ਧਰਮ ਪਰਿਵਰਤਨ ਨੂੰ ਰੋਕਣ ਦਾ ਪ੍ਰਬੰਧ ਹੈ। ਜੇ ਕੋਈ ਧਰਮ ਪਰਿਵਰਤਨ ਗ਼ਲਤ ਬਿਆਨਬਾਜ਼ੀ ਜਾਂ ਕਿਸੇ ਭਰਮਾਉਣ ਦੁਆਰਾ ਕੀਤਾ ਜਾਂਦਾ ਹੈ ਤਾਂ ਇਸ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਜਾਵੇਗਾ ਅਤੇ 3 ਸਾਲ ਤੱਕ ਦੀ ਸਜ਼ਾ ਦਿੱਤੀ ਜਾਏਗੀ।”

ਉੱਤਰ ਪ੍ਰਦੇਸ਼ ਦੇ ਕਾਨੂੰਨ ਕਮਿਸ਼ਨ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ, ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੇ ਇਸ ਦੀ ਰੂਪ-ਰੇਖਾ ਤਿਆਰ ਕੀਤੀ ਹੈ ਤੇ ਨਿਆਂ ਅਤੇ ਕਾਨੂੰਨ ਵਿਭਾਗ ਤੋਂ ਆਗਿਆ ਲੈ ਲਈ। ਮੁੱਖ ਮੰਤਰੀ ਦੀ ਹਰੀ ਝੰਡੀ ਤੋਂ ਬਾਅਦ ਮੰਤਰੀ ਮੰਡਲ 'ਚ ਵਿਚਾਰ ਵਟਾਂਦਰੇ ਕੀਤੇ ਗਏ।