ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ਹੇਠ ਨੌਜਵਾਨ ਕਾਬੂ

by

ਲਾਂਬੜਾ : ਲਾਂਬੜਾ ਪੁਲਿਸ ਵੱਲੋ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ਹੇਠ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਲਾਂਬੜਾ ਮੁਖੀ ਸਬ ਇੰਸਪੈਕਟਰ ਪੁਸ਼ਪ ਬਾਲੀ ਨੇ ਦੱਸਿਆ ਕਿ ਬੀਤੇ ਦਿਨੀ ਨਿੱਜਰਾਂ ਵਾਸੀ ਨਾਬਾਲਗ ਲੜਕੀ ਨੇ ਐੱਸਐੱਸਪੀ ਜਲੰਧਰ ਅੱਗੇ ਪੇਸ਼ ਹੋ ਕੇ ਸੁੱਖਵਿੰਦਰ ਸਿੰਘ ਉਰਫ ਸੁੱਖਪ੍ਰੀਤ ਪੁੱਤਰ ਸਵਰਨ ਸਿੰਘ ਵਾਸੀ ਚੱਕ ਦੋਨਾ ਜ਼ਿਲ੍ਹਾ ਕਪੂਰਥਲਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। 

ਇਸ ਵਿਚ ਲੜਕੀ ਵੱਲੋਂ ਸੁੱਖਪ੍ਰੀਤ ਖ਼ਿਲਾਫ਼ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਅਤੇ ਆਪਣੇ ਘਰ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਵਾ ਕੇ ਧੋਖੇ ਵਿਚ ਰੱਖਣ ਸਬੰਧੀ ਸ਼ਿਕਾਇਤ ਦਿੱਤੀ ਗਈ ਸੀ। ਜਾਂਚ-ਪੜਤਾਲ ਦੌਰਾਨ ਪੁਲਿਸ ਨੇ ਸੁੱਖਵਿੰਦਰ ਸਿੰਘ ਉਰਫ ਸੁੱਖਪ੍ਰੀਤ, ਉਸ ਦੇ ਪਿਤਾ ਸਰਵਨ ਸਿੰਘ, ਮਾਤਾ ਦਲਜੀਤ ਕੌਰ ਤੇ ਭੈਣ ਰੱਜੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਸੁੱਖਵਿੰਦਰ ਸਿੰਘ ਉਰਫ ਸੁੱਖਪ੍ਰੀਤ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਅਦਾਲਤ ਪੇਸ਼ ਕਰ ਕੇ ਇਕ ਦਿਨਾ ਪੁਲਿਸ ਰਿਮਾਂਡ ਹਾਸਲ ਕੀਤਾ।

More News

NRI Post
..
NRI Post
..
NRI Post
..