ਟੋਰਾਂਟੋ , 24 ਜੂਨ ( NRI MEDIA )
ਭਾਰਤ ਦੇ ਟਾਪ ਫਿਨਿਸ਼ਰ ਅਤੇ ਪੰਜਾਬ ਦੇ ਪੁੱਤਰ ਕਹੇ ਜਾਣ ਵਾਲੇ ਯੁਵਰਾਜ ਸਿੰਘ ਨੇ ਪਿਛਲੇ ਦਿਨੀਂ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਸੀ , ਯੁਵਰਾਜ ਸਿੰਘ ਹੁਣ ਕੈਨੇਡਾ ਵਿਚ ਕ੍ਰਿਕੇਟ ਖੇਡਣਗੇ , ਯੁਵਰਾਜ ਸਿੰਘ ਨੂੰ ਕੈਨੇਡਾ ਟੀ 20 ਲੀਗ ਵਿਚ ਟੋਰੰਟੋ ਨੈਸ਼ਨਲਜ਼ ਨੇ ਵਿਦੇਸ਼ੀ ਖਿਡਾਰੀ ਵਜੋਂ ਮਿਲਣ ਦਾ ਮੌਕਾ ਮਿਲਿਆ ਹੈ ਅਤੇ ਹੁਣ ਉਹ ਵਿਦੇਸ਼ੀ ਟੀ 20 ਲੀਗ ਖੇਡਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਜਾਣਗੇ. ਇਸ ਲੀਗ ਵਿੱਚ ਨਿਊਜੀਲੈਂਡ ਦੇ ਬਰੈਂਡਨ ਮੈਕੂਲਮ ਅਤੇ ਵੈਸਟ ਇੰਡੀਜ਼ ਦੇ ਕੇਰਨ ਪੋਲਾਰਡ ਵੀ ਟੋਰਾਂਟੋ ਨੈਸ਼ਨਲਜ਼ ਟੀਮ ਦਾ ਹਿੱਸਾ ਹਨ |
ਕੈਨੇਡਾ ਟੀ 20 ਲੀਗ ਵਿਚ ਕੁੱਲ ਪੰਜ ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਇਹ 25 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ , ਇਹ ਲੀਗ 11 ਅਗਸਤ ਤਕ ਚਲੇਗੀ , ਯੁਵਰਾਜ ਸਿੰਘ ਨੇ ਹਾਲ ਹੀ ਵਿਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਿਹਾ ਅਤੇ ਉਨ੍ਹਾਂ ਨੇ ਵਿਦੇਸ਼ੀ ਲੀਗ ਵਿਚ ਖੇਡਣ ਲਈ ਬੀਸੀਸੀਆਈ ਤੋਂ ਵੀ ਇਜਾਜ਼ਤ ਮੰਗੀ ਸੀ , ਦੱਸਿਆ ਜਾ ਰਿਹਾ ਹੈ ਕਿ ਬੋਰਡ ਦੀ ਤਰਫੋਂ ਉਨ੍ਹਾਂ ਨੂੰ ਹਰੀ ਝੰਡੀ ਮਿਲਣ ਦੀ ਪੂਰੀ ਸੰਭਾਵਨਾ ਹੈ ,ਟੋਰੋਂਟੋ ਟੀਮ ਨੇ ਟਵਿੱਟਰ ਉੱਤੇ ਯੁਵਰਾਜ ਸਿੰਘ ਦੇ ਨਾਲ ਆਪਣੀ ਸਾਂਝ ਦੀ ਘੋਸ਼ਣਾ ਕੀਤੀ ਹੈ , ਲੀਗ ਦੇ ਆਧਿਕਾਰਿਕ ਟਵਿੱਟਰ ਹੈਂਡਲ ਨੇ ਲਿਖਿਆ ਗਿਆ ਹੈ ਕਿ ਟੋਰਾਂਟੋ ਨੈਸ਼ਨਲਜ਼ ਨੇ ਗਲੋਬਲ ਟੀ 20 ਲੀਗ ਲਈ ਯੁਵਾਰਾਜ ਸਿੰਘ ਦੇ ਨਾਲ ਸਮਝੌਤਾ ਕੀਤਾ ਹੈ , ਹੁਣ ਜਲਦ ਹੀ ਉਹ ਕੈਨੇਡਾ ਲਈ ਖੇਡਦੇ ਨਜ਼ਰ ਆਉਣਗੇ |
ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕੇਟ ਬੋਰਡ ਟੀਮ ਲਈ ਖੇਡਣ ਵਾਲੇ ਖਿਡਾਰੀਆਂ ਨੂੰ ਵੀ ਵਿਦੇਸ਼ੀ ਲੀਗ ਵਿੱਚ ਖੇਡਣ ਦੀ ਇਜਾਜ਼ਤ ਨਹੀਂ ਹੈ. , ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਯੁਵਰਾਜ ਸਿੰਘ ਨੇ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ ਕੀਤਾ ਹੋਵੇ , ਇਸ ਤਰ੍ਹਾਂ ਹੁਣ ਉਹ ਇਸ ਲੀਗ ਵਿੱਚ ਖੇਡ ਸਕਣਗੇ , ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕ੍ਰਿਕੇਟ ਖਿਡਾਰੀ ਵੀਰੇਂਦਰ ਸਹਿਵਾਗ ਅਤੇ ਜ਼ਹੀਰ ਖਾਨ ਵੀ ਯੂਏਈ ਵਿੱਚ ਟੀ 10 ਲੀਗ ਖੇਡ ਚੁੱਕੇ ਹਨ , ਯੁਵਰਾਜ ਸਿੰਘ ਦੋ ਵਿਸ਼ਵ ਕੱਪ ਜੇਤੂ ਟੀਮ ਇੰਡੀਆ ਦਾ ਅਹਿਮ ਹਿੱਸਾ ਹੈ ਹੁਣ ਉਮੀਦ ਹੈ ਕਿ ਕੈਨੇਡਾ ਵਿਚ ਵੀ ਉਨ੍ਹਾਂ ਦੀ ਖੇਡ ਦਾ ਜਲਵਾ ਵੇਖਣ ਨੂੰ ਮਿਲੇਗਾ |

