2020 ‘ਚ ਸਰਕਾਰੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ ਪੱਖੋਂ ਮੌਜਾਂ ਹੀ ਮੌਜਾਂ

by

ਚੰਡੀਗੜ (ਇੰਦਰਜੀਤ ਸਿੰਘ) : ਨਵੇਂ ਵਰ੍ਹੇ 2020 'ਚ ਸਰਕਾਰੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ ਪੱਖੋਂ ਮੌਜਾਂ ਹੀ ਮੌਜਾਂ ਹਨ। ਸਰਕਾਰੀ ਗਜ਼ਟਿਡ ਛੁੱਟੀਆਂ ਬਾਰੇ ਸਰਕਾਰ ਵਲੋਂ ਜਾਰੀ ਕੀਤੇ ਗਏ ਕੈਲੰਡਰ ਅਨੁਸਾਰ ਕੁੱਲ 365 ਦਿਨਾਂ 'ਚੋਂ ਬਾਬੂਆਂ ਨੂੰ ਦੋ ਰਾਖਵੀਆਂ ਛੁੱਟੀਆਂ ਸਮੇਤ 131 ਛੁੱਟੀਆਂ ਹਨ।ਇਸ ਤੋਂ ਇਲਾਵਾ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਅੱਧਾ ਦਰਜ਼ਨ ਤੋਂ ਵੱਧ ਅਜਿਹੇ ਮੌਕੇ ਮਿਲਣਗੇ, ਜਦੋਂ ਉਹ ਬਿਨਾਂ ਛੁੱਟੀ ਲਏ ਲਗਾਤਾਰ ਤਿੰਨ ਤੋਂ ਚਾਰ ਛੁੱਟੀਆਂ ਕਰ ਸਕਣਗੇ। ਯਾਨੀ ਕਈ ਗਜ਼ਟਿਡ ਛੁੱਟੀਆਂ ਹਫ਼ਤੇ ਦੇ ਪਹਿਲੇ ਤੇ ਆਖ਼ਰੀ ਦਿਨ ਸੋਮਵਾਰ ਤੇ ਸ਼ੁੱਕਰਵਾਰ ਨੂੰ ਹੋਣਗੀਆਂ।ਇਸ ਤਰ੍ਹਾਂ ਹਫ਼ਤਾਵਾਰੀ ਸ਼ਨਿਚਰਵਾਰ ਤੇ ਐਤਵਾਰ ਨੂੰ ਸ਼ਾਮਲ ਕਰਕੇ ਉਹ ਤਿੰਨ ਤੋਂ ਚਾਰ ਛੁੱਟੀਆਂ ਦਾ ਆਨੰਦ ਲੈ ਸਕਣਗੇ।

ਪਰ, ਅੱਠ ਤਿਉਹਾਰ ਤੇ ਗਜ਼ਟਿਡ ਛੁੱਟੀਆਂ ਸ਼ਨਿਚਰਵਾਰ ਤੇ ਐਤਵਾਰ ਨੂੰ ਹੋਣ ਕਰਕੇ ਮੁਲਾਜ਼ਮਾਂ ਨੂੰ ਅੱਠ ਛੁੱਟੀਆਂ ਕੱਟ ਜਾਣ ਦਾ ਅਫ਼ਸੋਸ ਹੈ। ਜੁਲਾਈ ਤੇ ਸਤੰਬਰ ਮਹੀਨੇ ਵਿਚ ਹਫ਼ਤਾਵਾਰੀ ਛੁੱਟੀ ਤੋਂ ਇਲਾਵਾ ਕੋਈ ਛੁੱਟੀ ਨਹੀਂ ਹੈ।ਪੰਜਾਬ ਦੇ ਪ੍ਰਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਗਜ਼ਟਿਡ ਛੁੱਟੀਆਂ ਸਬੰਧੀ ਜਾਰੀ ਕੈਲੰਡਰ ਅਨੁਸਾਰ 2 ਜਨਵਰੀ (ਵੀਰਵਾਰ) ਨੂੰ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, 26 ਜਨਵਰੀ (ਐਤਵਾਰ) ਨੂੰ ਗਣਤੰਤਰ ਦਿਵਸ, 9 ਫਰਵਰੀ (ਐਤਵਾਰ) ਜਨਮ ਦਿਵਸ ਸ੍ਰੀ ਗੁਰੂ ਰਵਿਦਾਸ ਜੀ, 21 ਫਰਵਰੀ (ਸ਼ੁੱਕਰਵਾਰ) ਨੂੰ ਮਹਾਸ਼ਿਵਰਾਤਰੀ, 10 ਮਾਰਚ (ਮੰਗਲਵਾਰ) ਨੂੰ ਹੋਲੀ, 2 ਅਪ੍ਰੈਲ (ਵੀਰਵਾਰ) ਰਾਮ ਨੌਮੀ, 6 ਅਪ੍ਰੈਲ (ਸੋਮਵਾਰ) ਮਹਾਵੀਰ ਜੈਅੰਤੀ, 10 ਅਪ੍ਰੈਲ (ਸ਼ੁੱਕਰਵਾਰ) ਗੁੱਡ ਫਰਾਈਡੇ, 14 ਅਪ੍ਰੈਲ (ਮੰਗਲਵਾਰ) ਜਨਮ ਦਿਨ ਡਾ ਬੀ.ਆਰ ਅੰਬੇਦਕਰ, 26 ਅਪ੍ਰੈਲ (ਐਤਵਾਰ) ਭਗਵਾਨ ਪਰਸ਼ੂ ਰਾਮ ਜੈਅੰਤੀ, 25 ਮਈ (ਸੋਮਵਾਰ) ਈਦ ਉਲ ਫਿਤਰ, 26 ਮਈ (ਮੰਗਲਵਾਰ) ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ, 5 ਜੂਨ (ਸ਼ੁੱਕਰਵਾਰ) ਕਬੀਰ ਜੈਅੰਤੀ, 1 ਅਗਸਤ (ਸ਼ਨਿਚਰਵਾਰ) ਈਦ ਉਲ ਜੂਹਾ (ਬਕਰੀਦ), 12 ਅਗਸਤ (ਬੁੱਧਵਾਰ) ਜਨਮ ਅਸ਼ਟਮੀ, 15 ਅਗਸਤ (ਸ਼ਨਿਚਰਵਾਰ) ਸੁਤੰਤਰਤਾ ਦਿਵਸ, 2 ਅਕਤੂਬਰ (ਸ਼ੁੱਕਰਵਾਰ) ਜਨਮ ਦਿਵਸ ਮਹਾਤਮਾ ਗਾਂਧੀ, 17 ਅਕਤੂਬਰ (ਸ਼ਨਿਚਰਵਾਰ) ਮਹਾਰਾਜਾ ਅਗਰਸੈਨ ਜੈਅੰਤੀ, 25 ਅਕਤੂਬਰ (ਐਤਵਾਰ) ਦੁਸ਼ਹਿਰਾ, 31 ਅਕਤੂਬਰ (ਸ਼ਨਿਚਰਵਾਰ) ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ, 14 ਨਵੰਬਰ (ਸ਼ਨਿਚਰਵਾਰ) ਦੀਵਾਲੀ, 15 ਨਵੰਬਰ (ਐਤਵਾਰ) ਵਿਸ਼ਵਕਰਮਾ ਦਿਵਸ, 30 ਨਵੰਬਰ (ਸੋਮਵਾਰ) ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ, 19 ਦਸੰਬਰ (ਸ਼ਨਿਚਰਵਾਰ) ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ 25 ਦਸੰਬਰ (ਸ਼ੁੱਕਰਵਾਰ) ਕ੍ਰਿਸਮਸ ਦਿਵਸ ਦੀ ਗਜ਼ਟਿਡ ਛੁੱਟੀ ਘੋਸ਼ਿਤ ਕੀਤੀ ਹੈ।ਇਸ ਤੋਂ ਇਲਾਵਾ 1 ਜਨਵਰੀ (ਬੁੱਧਵਾਰ) ਨਵਾਂ ਸਾਲ ਦਿਵਸ, 13 ਜਨਵਰੀ (ਸੋਮਵਾਰ) ਲੋਹੜੀ, 23 ਜਨਵਰੀ (ਵੀਰਵਾਰ) ਭਗਵਾਨ ਆਦਿ ਨਾਥ ਜੀ ਦਾ ਨਿਰਵਾਣ ਦਿਵਸ, 30 ਜਨਵਰੀ (ਵੀਰਵਾਰ) ਬਸੰਤ ਪੰਚਮੀ ਤੇ ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ, 8 ਮਾਰਚ (ਐਤਵਾਰ) ਅੰਤਰਰਾਸ਼ਟਰੀ ਮਹਿਲਾ ਦਿਵਸ, 10 ਮਾਰਚ (ਮੰਗਲਵਾਰ) ਹੋਲਾ ਮਹੱਲਾ, 23 ਮਾਰਚ (ਸੋਮਵਾਰ) ਸ਼ਹੀਦੀ ਦਿਵਸ ਭਗਤ ਸਿੰਘ, 8 ਅਪ੍ਰੈਲ (ਬੁੱਧਵਾਰ) ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ ਜੀ, 1 ਮਈ (ਸ਼ੁੱਕਰਵਾਰ) ਮਈ ਦਿਵਸ, 7 ਮਈ (ਵੀਰਵਾਰ) ਬੁੱਧ ਪੂਰਨਿਮਾ, 2 ਜੂਨ (ਮੰਗਲਵਾਰ) ਨਿਰਜਲਾ ਇਕਾਦਸ਼ੀ, 29 ਜੂਨ (ਸੋਮਵਾਰ) ਮਹਾਰਾਜਾ ਰਣਜੀਤ ਸਿੰਘ ਦੀ ਬਰਸੀ, 31 ਜੁਲਾਈ (ਸ਼ੁੱਕਰਵਾਰ) ਸ਼ਹੀਦੀ ਦਿਵਸ ਸ਼ਹੀਦ ਊਧਮ ਸਿੰਘ, 19 ਅਗਸਤ (ਬੁੱਧਵਾਰ) ਪਹਿਲਾ ਪ੍ਰਕਾਸ਼ ਦਿਵਸ ਸ੍ਰੀ ਗੁਰੂ ਗ੍ੰਥ ਸਾਹਿਬ ਜੀ, 27 ਅਗਸਤ (ਵੀਰਵਾਰ) ਜਨਮ ਦਿਹਾੜਾ ਬਾਬਾ ਸ੍ਰੀ ਚੰਦ ਜੀ, 30 ਅਗਸਤ (ਐਤਵਾਰ) ਮੁਹੱਰਮ, 1 ਸਤੰਬਰ (ਮੰਗਲਵਾਰ) ਅਨੰਤ ਚਤੁਰਦਸ਼ੀ, 5 ਸਤੰਬਰ (ਸ਼ਨਿਚਰਵਾਰ) ਜਨਮ ਦਿਵਸ ਬਾਬਾ ਜੀਵਨ ਸਿੰਘ ਜੀ, 12 ਸਤੰਬਰ (ਸ਼ਨਿਚਰਵਾਰ) ਸਾਰਾਗੜ੍ਹੀ ਦਿਵਸ, 28 ਸਤੰਬਰ (ਸੋਮਵਾਰ) ਜਨਮ ਦਿਵਸ ਸ਼ਹੀਦ ਭਗਤ ਸਿੰਘ, 16 ਅਕਤੂਬਰ (ਸ਼ੁੱਕਰਵਾਰ) ਜਨਮ ਦਿਵਸ ਬਾਬਾ ਬੰਦਾ ਸਿੰਘ ਜੀ ਬਹਾਦਰ, 26 ਅਕਤੂਬਰ (ਸੋਮਵਾਰ) ਜਨਮ ਦਿਵਸ ਸੰਤ ਨਾਮਦੇਵ ਜੀ, 30 ਅਕਤੂਬਰ (ਸ਼ੁੱਕਰਵਾਰ) ਜਨਮ ਦਿਵਸ ਪੈਗੰਬਰ ਮੁਹੰਮਦ ਸਾਹਿਬ, 1 ਨਵੰਬਰ (ਐਤਵਾਰ) ਪੰਜਾਬ ਦਿਵਸ, 2 ਨਵੰਬਰ (ਸੌਮਵਾਰ) ਪ੍ਰਕਾਸ਼ ਪੁਰਬ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ, 4 ਨਵੰਬਰ (ਬੁੱਧਵਾਰ) ਕਰਵਾਚੌਥ, 15 ਨਵੰਬਰ (ਐਤਵਾਰ) ਗੋਵਰਧਨ ਪੂਜਾ, 16 ਨਵੰਬਰ (ਸੋਮਵਾਰ) ਗੁਰਗੱਦੀ ਦਿਵਸ ਸ੍ਰੀ ਗੁਰੂ ਗ੍ੰਥ ਸਾਹਿਬ ਜੀ, 16 ਨਵੰਬਰ (ਸੋਮਵਾਰ) ਸ਼ਹੀਦੀ ਦਿਵਸ ਕਰਤਾਰ ਸਿੰਘ ਸਰਾਭਾ, 20 ਨਵੰਬਰ (ਸ਼ੁੱਕਰਵਾਰ) ਛੱਠ ਪੂਜਾ ਅਤੇ 25, 26 ਤੇ 27 ਦਸੰਬਰ (ਸ਼ੁੱਕਰਵਾਰ, ਸ਼ਨਿਚਰਵਾਰ, ਐਤਵਾਰ) ਨੂੰ ਸ਼ਹੀਦੀ ਸਭਾ ਸ੍ਰੀ ਫਤਿਹਗੜ੍ਹ ਸਾਹਿਬ) 'ਤੇ ਮੁਲਾਜ਼ਮ ਦੋ ਰਾਖਵੀਂਆਂ ਛੁੱਟੀਆਂ ਲੈ ਸਕਣਗੇ।ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਤੇ ਸ਼ਹੀਦੀ ਦਿਵਸ, ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ, ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਸਮੇਤ ਕਈ ਮਹੱਤਵਪੂਰਨ ਦਿਹਾੜਿਆਂ ਨੂੰ ਸਰਕਾਰ ਨੇ ਗਜ਼ਟਿਡ ਛੁੱਟੀ ਦੀ ਸੂਚੀ 'ਚੋਂ ਮਨਫ਼ੀ ਕਰ ਦਿੱਤਾ ਹੈ।

More News

NRI Post
..
NRI Post
..
NRI Post
..