5 ਸਾਲਾਂ ਬੱਚਾ ਅਗਵਾ, ਪੀਲ ਪੁਲਿਸ ਨੇ ਜਾਰੀ ਕੀਤਾ ਐਮਬਰ ਅਲਰਟ

by mediateam

ਓਂਟਾਰੀਓ (ਵਿਕਰਮ ਸਹਿਜਪਾਲ) : ਪੀਲ ਪੁਲਿਸ ਨੇ ਆਨਟਾਰਿਓ ਚੋਂ ਇਕ ਬੱਚੇ ਦੇ ਅਗਵਾ ਹੋਣ ਸੰਬੰਧੀ ਐਮਬਰ ਅਲਰਟ ਜਾਰੀ ਕੀਤਾ ਹੈ। ਪੀਲ ਪੁਲਿਸ ਅਨੁਸਾਰ ਏਥਨ ਮੋਂਟਸ (5) ਜਿਸ ਦਾ ਕੱਦ 3 ਫੁੱਟ ਹੈ 'ਤੇ ਬੈਟਮੈਨ ਪਜਾਮਾ ਪਹਿਨੇ ਹੋਇਆ ਹੈ ਨੂੰ ਅਗਵਾ ਕਰ ਲਿਤਾ ਗਿਆ ਹੈ। ਪੀਲ ਪੁਲਿਸ ਨੂੰ ਸ਼ੱਕ ਹੈ ਕਿ ਏਥਨ ਮੋਂਟਸ ਨੂੰ ਉਸ ਦੀ ਮਾਂ ਜੂਲੀਅਟ ਮੁਹੰਮਦ (47 ) ਨੇ ਅਗਵਾ ਕੀਤਾ ਹੈ।

ਪੁਲਿਸ ਨੇ ਦਸਿਆ ਕਿ ਬੱਚੇ ਏਥਨ ਮੋਂਟਸ ਨੂੰ ਉਸ ਦੀ ਮਾਂ ਜੂਲੀਅਟ 2003 ਮਾਡਲ ਦੀ ਗਰੇ ਰੰਗ ਦੀ ਟੋਯੋਟਾ ਮੈਟਰਿਕਸ ਕਾਰ (ਔਨਟਾਰੀਓ - 397 ਡਬਲਿਊ ਟੀ ਐਮ) ਵਿਚ ਅਗਵਾ ਕਰਕੇ ਲੈ ਗਈ ਹੈ। ਪੀਲ ਪੁਲਿਸ ਨੇ ਕਿਹਾ ਕਿ ਜੇ ਕਿਸੇ ਨੂੰ ਵੀ ਇਸ ਸੰਬੰਧੀ ਕੋਈ ਜਾਣਕਾਰੀ ਮਿਲਦੀ ਹੈ ਯਾਂ ਕੁਝ ਪਤਾ ਲਗਦਾ ਹੈ 'ਤੇ 9 1 1 ਤੇ ਕਾਲ ਕਰ ਜਾਣਕਾਰੀ ਦੇਣ।

More News

NRI Post
..
NRI Post
..
NRI Post
..