ਪਟਿਆਲਾ ‘ਚ ਹੁਣ ਤਕ ਹੋਈ 6.63 ਫੀਸਦ ਪੋਲਿੰਗ, ਕੈਪਟਨ 12 ਵਜੇ ਪਾਉਣਗੇ ਵੋਟ

by jaskamal

ਨਿਊਜ਼ ਡੈਸਕ : ਪੰਜਾਬ ਵਿਧਾਨ ਸਭਾ ਮੌਕੇ ਅੱਜ ਜਨਤਾ ਆਪਣੇ 'ਸੇਵਕ’ ਦੀ ਚੋਣ ਕਰੇਗੀ। ਜ਼ਿਲ੍ਹੇ ਦੇ ਅੱਠ ਹਲਕਿਆਂ ’ਚੋਂ ਵੱਖ-ਵੱਖ ਸਿਆਸੀ ਪਾਰਟੀਆਂ ਤੇ ਆਜ਼ਾਦ ਤੌਰ ’ਤੇ 102 ਉਮੀਦਵਾਰ ਚੋਣ ਮੈਦਾਨ ਵਿਚ ਹਨ। ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ 7,91,776 ਪੁਰਸ਼, 7,23,609 ਔਰਤਾਂ ਤੇ 6060 ਥਰਡ ਜੈਂਡਰ ਕੁੱਲ 1,51,5445 ਵੋਟਰਾਂ ਵੱਲੋਂ ਕੀਤਾ ਜਾਵੇਗਾ। ਚੋਣਾਂ ਨੂੰ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹਨ ਹਨ ਲਈ ਜ਼ਿਲ੍ਹੇ ਦੇ 1784 ਪੋਲਿੰਗ ਸਟੇਸ਼ਨਾਂ ’ਤੇ 10 ਹਜ਼ਾਰ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ। ਪਟਿਆਲਾ 'ਚ ਹੁਣ ਤਕ 6.63 ਫੀਸਦ ਪੋਲਿੰਗ

ਕੈਪਟਨ ਅਮਰਿੰਦਰ ਸਿੰਘ 12 ਵਜੇ ਦੇ ਕਰੀਬ ਮੋਤੀ ਮਹਿਲ ਨੇੜੇ ਸਰਕਾਰੀ ਕਾਲਜ ਲੜਕੀਆਂ 'ਚ ਬਣੇ ਬੂਥ 'ਚ ਵੋਟ ਪਾਉਣ ਪੁੱਜਣਗੇ। ਬਹਾਦਰਗੜ੍ਹ ਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਵੇਰੇ ਵੋਟਾਂ ਪਾਉਣ ਦਾ ਅਮਲ ਸ਼ੁਰੂ ਹੋਇਆ। ਵੋਟਾਂ ਪਾਉਣ ਲਈ ਸਵੇਰੇ 8 ਵਜੇ ਹੀ ਵੋਟਰ ਪੋਲਿੰਗ ਬੂਥਾਂ 'ਤੇ ਲਾਈਨਾਂ ਵਿੱਚ ਲੱਗ ਗਏ ਸਨ। ਵੋਟਰਾਂ ਚ ਵੋਟ ਪਾਉਣ ਲਈ ਭਾਰੀ ਉਤਸ਼ਾਹ ਦੇਖਿਆ ਗਿਆ।

ਸਾਬਕਾ ਮੁੱਖ ਮੰਤਰੀ ਅਤੇ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਪੀਐਲਸੀ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਅਤੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਪੰਜਾਬ ਅਤੇ ਪਟਿਆਲਾ ਵਾਸੀਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਮੋਤੀ ਮਹਿਲ ਵਿਖੇ ਮੌਜੂਦ ਪਰਨੀਤ ਕੌਰ ਨੇ ਪੰਜਾਬ ਦੇ ਲੋਕਾਂ ਨੂੰ ਇਸ ਮਤਦਾਨ ਵਿੱਚ ਆਪਣਾ ਭਰਪੂਰ ਯੋਗਦਾਨ ਹੋਣ ਦੀ ਅਪੀਲ ਕੀਤੀ ਹੈ।