PM ਮੋਦੀ ਦੀ ਜਾਨ ਨੂੰ ਖਤਰਾ! ਖੁਫੀਆ ਏਜੰਸੀਆਂ ਨੂੰ ਮਿਲਿਆ ਅਲਰਟ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੁਫੀਆ ਏਜੰਸੀਆਂ ਨੂੰ ਗਣਤੰਤਰ ਦਿਵਸ 'ਤੇ ਸੰਭਾਵਿਤ ਅੱਤਵਾਦੀ ਸਾਜ਼ਿਸ਼ ਬਾਰੇ ਅਲਰਟ ਮਿਲਿਆ ਹੈ। ਇਸ ਅਲਰਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਈ ਹੋਰ ਹਸਤੀਆਂ ਦੀ ਜਾਨ ਨੂੰ ਖ਼ਤਰਾ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ 75ਵੇਂ ਗਣਤੰਤਰ ਦਿਵਸ ਦੇ ਸਮਾਗਮ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਜ਼ਰ ਹੋਣਗੇ। ਇਸ ਦੇ ਤਹਿਤ ਸਮਾਗਮ ਵਿਚ ਪੰਜ ਮੱਧ ਏਸ਼ੀਆਈ ਦੇਸ਼ਾਂ-ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਤੇ ਉਜ਼ਬੇਕਿਸਤਾਨ ਦੇ ਆਗੂਆਂ ਨੂੰ ਮੁੱਖ ਮਹਿਮਾਨ ਵਜੋਂ ਬੁਲਾਏ ਜਾਣ ਦੀ ਸੰਭਾਵਨਾ ਹੈ।

9 ਪੰਨਿਆ ਦੇ ਮਿਲੇ ਨੋਟ 'ਚ ਦੱਸਿਆ ਗਿਆ ਹੈ ਕਿ ਧਮਕੀ ਪਾਕਿਸਤਾਨ/ਅਫਗਾਨਿਸਤਾਨ-ਪਾਕਿਸਤਾਨ ਖੇਤਰ ਤੋਂ ਬਾਹਰ ਸਥਿਤ ਸਮੂਹਾਂ ਤੋਂ ਆਈ ਸੀ। ਇਨਪੁਟ 'ਚ ਕਿਹਾ ਗਿਆ ਹੈ ਕਿ ਅੱਤਵਾਦੀ ਖਤਰੇ ਦੇ ਪਿੱਛੇ ਲਸ਼ਕਰ-ਏ-ਤੋਇਬਾ, ਦਿ ਰੇਸਿਸਟੈਂਸ ਫੋਰਸ, ਜੈਸ਼-ਏ-ਮੁਹੰਮਦ, ਹਰਕਤ-ਉਲ-ਮੁਜਾਹਿਦੀਨ ਤੇ ਹਿਜ਼ਬ-ਉਲ-ਮੁਜਾਹਿਦੀਨ ਵਰਗੇ ਅੱਤਵਾਦੀ ਸੰਗਠਨ ਹਨ। ਰਿਪੋਰਟ ਮੁਤਾਬਕ ਅੱਤਵਾਦੀ ਸੰਗਠਨਾਂ ਦਾ ਉਦੇਸ਼ ਵੱਡੀਆਂ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਣਾ, ਜਨਤਕ ਇਕੱਠਾਂ, ਮਹੱਤਵਪੂਰਨ ਅਦਾਰਿਆਂ ਤੇ ਭੀੜ-ਭੜੱਕੇ ਵਾਲੇ ਇਲਾਕਿਆਂ 'ਚ ਅਸ਼ਾਂਤੀ ਪੈਦਾ ਕਰਨਾ ਹੈ। 

More News

NRI Post
..
NRI Post
..
NRI Post
..