ਚੰਡੀਗੜ੍ਹ , 09 ਮਾਰਚ ( NRI MEDIA )
ਕਾਂਗਰਸ ਪਾਰਟੀ ਨੇ ਦੇਸ਼ ਭਰ ਵਿੱਚ ਸਟਾਰ ਕੰਪੇਨਰ ਕਹੇ ਜਾਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਨੀਂ ਦਿਨੀਂ ਬੈਕਫੁੱਟ ਤੇ ਨਜ਼ਰ ਆ ਰਹੇ ਹਨ , ਪਿਛਲੇ ਦਿਨੀਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਦੇ ਮੋਗਾ ਸ਼ਹਿਰ ਵਿੱਚ ਇੱਕ ਰੈਲੀ ਕੀਤੀ ਸੀ ਜਿੱਥੇ ਸਟੇਜ ਤੋਂ ਸਿੱਧੂ ਨੂੰ ਬੋਲਣ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਸਿੱਧੂ ਆਪਣੀ ਹੀ ਪਾਰਟੀ ਨਾਲ ਨਾਰਾਜ਼ ਨਜ਼ਰ ਆ ਰਹੇ ਹਨ , ਇਸ ਮੁੱਦੇ ਤੇ ਗੱਲ ਕਰਦੇ ਸਿੱਧੂ ਨੇ ਕਿਹਾ ਕਿ ਮੈਨੂੰ ਸਾਫ਼ ਹੋ ਗਿਆ ਹੈ ਕਿ ਮੈਂ ਇੱਕ ਬੁਲਾਰੇ ਅਤੇ ਪ੍ਰਚਾਰਕ ਦੇ ਰੂਪ ਵਿੱਚ ਸਹੀ ਨਹੀਂ ਹਾਂ |
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੋਗਾ ਰੈਲੀ ਵਿੱਚ ਮੰਚ 'ਤੇ ਬੋਲਣ ਤੋਂ ਰੋਕੇ ਜਾਣ ਤੋਂ ਬਾਅਦ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿਧੁ ਨਰਾਜ਼ ਹਨ , ਸਿੱਧੂ ਨੇ ਕਿਹਾ ਮੈਨੂੰ ਰਾਹੁਲ ਗਾਂਧੀ ਦੀ ਰੈਲੀ ਵਿਚ ਬੋਲਣ ਨਹੀਂ ਦਿੱਤਾ ਗਿਆ ਜੇ ਮੈਂ ਰੈਲੀ ਵਿੱਚ ਬੋਲਣ ਲਈ ਠੀਕ ਨਹੀਂ ਹਾਂ ਤਾਂ ਮੈਨੂੰ ਲਗਦਾ ਹੈ ਕਿ ਮੈਂ ਇਕ ਬੁਲਾਰੇ ਅਤੇ ਪ੍ਰਚਾਰਕ ਦੇ ਰੂਪ ਵਿੱਚ ਵੀ ਠੀਕ ਨਹੀਂ ਹਾਂ , ਅੱਗੇ ਮੈਨੂੰ ਬੋਲਣ ਲਈ ਬੁਲਾਇਆ ਜਾਂਦਾ ਹੈ ਜਾ ਨਹੀਂ ਇਸ ਬਾਰੇ ਤਾਂ ਪਤਾ ਨਹੀਂ ਪਰ ਇਸ ਰੈਲੀ ਨੇ ਮੈਨੂੰ ਮੇਰੀ ਜਗ੍ਹਾ ਦਿਖਾ ਦਿੱਤੀ ਹੈ , ਸਿੱਧੂ ਨੇ ਕਿਹਾ ਕਿ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਪਾਰਟੀ ਲਈ ਪ੍ਰਚਾਰ ਕੌਣ ਲੋਕ ਕਰਨਗੇ |
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ, "ਸਾਲ 2004 ਵਿੱਚ ਬਾਦਲਾਂ ਦੀ ਰੈਲੀ ਵਿੱਚ ਵੀ ਮੈਨੂੰ ਬੋਲਣ ਤੋਂ ਰੋਕਿਆ ਗਿਆ ਸੀ , ਇਸ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਜਦੋਂ ਮੈਂ ਸਪੀਚ ਨਹੀਂ ਦਿੱਤੀ , ਸਿੱਧੂ ਨੇ ਕਿਹਾ ਕਿ ਉਹ ਬਾਲਾਕੋਟ ਹਵਾਈ ਹਮਲੇ ਦੇ ਮੁੱਦੇ ਨੂੰ ਲੈ ਪ੍ਰਧਾਨਮੰਤਰੀ ਮੋਦੀ ਉੱਤੇ ਹਮਲਾ ਕਰਨ ਦੀ ਤਿਆਰੀ ਦੇ ਨਾਲ ਆਏ ਸਨ , ਸੁਨੀਲ ਜਖ਼ੜ ਨੇ ਵੀ ਕਿਹਾ ਸੀ ਕਿ ਸਿਧੁ ਨੂੰ ਸਪੀਚ ਦੇਣੀ ਚਾਹੀਦੀ ਹੈ |
ਰੈਲੀ ਦੇ ਆਯੋਜਨ ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ ਸੀ , ਉਨ੍ਹਾਂ ਨੇ ਕਿਹਾ ਕਿ ਸੀ.ਐਮ. ਨੇ ਉਨ੍ਹਾਂ ਨੂੰ ਚਾਰ ਸਪੀਕਰਾਂ ਦੇ ਨਾਮ ਦੇਣ ਲਈ ਕਿਹਾ ਸੀ , ਫਿਰ ਮੈਨੂੰ ਕਿਹਾ ਗਿਆ ਕਿ ਰਾਹੁਲ ਗਾਂਧੀ ਨੂੰ ਕਾਂਗੜਾ ਰੈਲੀ ਵਿੱਚ ਪਹੁੰਚਣ ਲਈ ਦੇਰੀ ਹੋ ਰਹੀ ਹੈ ਤਾਂ ਸਿਰਫ ਜਾਖੜ, ਆਸ ਕੁਮਾਰੀ ਅਤੇ ਰਾਹੁਲ ਹੀ ਭਾਸ਼ਣ ਦੇਣਗੇ |



