ਦੋ ਹਿੰਦੁਸਤਾਨ ਬਣਾਉਣਾ ਚਾਹੁੰਦੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

by mediateam

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਕਰਨਾਟਕ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਦੋ ਹਿੰਦੁਸਤਾਨ ਬਣਾਉਣਾ ਚਾਹੁੰਦੀ ਹੈ। ਜਿਸ ਵਿਚ ਪਹਿਲੇ ਹਿੰਦੁਸਤਾਨ ਅਮੀਰ ਉਦਯੋਗਪਤੀਆਂ ਵਰਗੇ ਮੇਹੁਲ ਚੌਕਸੀ ਅਤੇ ਨੀਰਵ ਮੋਦੀ ਦਾ ਅਤੇ ਦੂਜਾ ਹਿੰਦੁਸਤਾਨ ਬੇਰੁਜ਼ਗਾਰੀ, ਗਰੀਬੀ ਦਾ ਬਣਾਉਣਾ ਚਾਹੁੰਦੀ ਹੈ। 

ਰਾਹੁਲ ਨੇ ਕਿਹਾ ਕਿ ਕਾਂਗਰਸ ਪਾਰਟੀ ਇਹ ਦੋ ਹਿੰਦੁਸਤਾਨ ਨਹੀਂ ਬਣਨ ਦੇਵੇਗੀ। ਇਕ ਹੀ ਹਿੰਦੁਸਤਾਨ ਰਹੇਗਾ ਅਤੇ ਜੇਕਰ ਕੋਈ ਕਾਨੂੰਨ ਤੋੜੇਗਾ ਤਾਂ ਉਹ ਜੇਲ੍ਹ ਜਾਵੇਗਾ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਇਕ ਅਤੇ ਇਤਿਹਾਸਕ ਨੀਤੀ ਘੱਟੋ ਘੱਟ ਆਮਦਨ ਗਾਰੰਟੀ ਯੋਜਨਾ ਨੂੰ ਲਾਗੂ ਕਰਨ ਜਾ ਰਹੀ ਹੈ। ਰਾਹੁਲ ਨੇ ਕਿਹਾ ਕਿ ਅੱਜ 45 ਸਾਲ ਵਿਚ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਹੈ।

More News

NRI Post
..
NRI Post
..
NRI Post
..