ਲੁਧਿਆਣਾ ਵਿੱਚ ਲੱਗੇ ਨਵਜੋਤ ਸਿੰਘ ਸਿੱਧੂ ਗੱਦਾਰ ਹੈ ਦੇ ਪੋਸਟਰ

by mediateam

ਲੁਧਿਆਣਾ , 21 ਫਰਵਰੀ ( NRI MEDIA )

ਨਵਜੋਤ ਸਿੰਘ ਸਿੱਧੂ ਵਲੋਂ ਪੁਲਵਾਮਾ ਹਮਲੇ ਤੇ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਰੁਕਦੀ ਨਜ਼ਰ ਨਹੀਂ ਆ ਰਹੀ , ਹੁਣ ਲੁਧਿਆਣਾ ਵਿੱਚ ਨਵਜੋਤ ਸਿੰਘ ਸਿੱਧੂ ਗੱਦਾਰ ਹੈ ਦੇ ਪੋਸਟਰ ਲੱਗੇ ਹਨ , ਇਨ੍ਹਾਂ ਪੋਸਟਰਾਂ ਵਿੱਚ ਮੰਤਰੀ ਸਿੱਧੂ ਪਾਕਿਸਤਾਨ ਦੇ ਫੌਜ ਮੁਖੀ ਜਰਨਲ ਕਮਰ ਜਾਵੇਦ ਬਾਜਵਾ ਨਾਲ ਗਲੇ ਮਿਲਦੇ ਨਜ਼ਰ ਆ ਰਹੇ ਹਨ , ਇਹ ਤਸਵੀਰ ਉਸ ਸਮੇਂ ਦੀ ਹੈ ਜਦੋ ਸਿੱਧੂ ਪਹਿਲੀ ਵਾਰ ਆਪਣੇ ਪਾਕਿਸਤਾਨ ਦੌਰੇ ਤੇ ਗਏ ਸਨ |


ਲੁਧਿਆਣਾ ਦੇ ਰੇਲਵੇ ਸਟੇਸ਼ਨ ਅਤੇ ਨੇੜੇ ਦੇ ਇਲਾਕਿਆਂ ਵਿੱਚ ਮੰਤਰੀ ਸਿੱਧੂ ਅਤੇ ਪਾਕਿਸਤਾਨ ਦੇ ਫੌਜ ਮੁਖੀ ਜਰਨਲ ਕਮਰ ਜਾਵੇਦ ਦੇ ਕਈ ਪੋਸਟਰ ਪੋਸਟਰ ਲਗਾਏ ਗਏ ਹਨ , ਇਨ੍ਹਾਂ ਵਿੱਚ ਸਿੱਧੂ ਦੇ ਖਿਲਾਫ ਸਖ਼ਤ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ ਉਨ੍ਹਾਂ ਨੂੰ ਦੇਸ਼ ਵਿੱਚੋ ਬਾਹਰ ਕੱਢਣ ਬਾਰੇ ਵੀ ਲਿਖਿਆ ਗਿਆ ਹੈ |


ਹਾਲੇ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਨਵਜੋਤ ਸਿੰਘ ਸਿੱਧੂ ਦੇ ਵਿਰੋਧ ਵਿੱਚ ਇਹ ਪੋਸਟਰ ਕਦੋਂ ਅਤੇ ਕਿਸਨੇ ਲਗਾਏ ਹਨ ਪਰ ਲੁਧਿਆਣਾ ਵਾਸੀਆਂ ਇਨ੍ਹਾਂ ਪੋਸਟਰਾਂ ਨੂੰ ਦੇਖਣ ਤੋਂ ਬਾਅਦ ਹੈਰਾਨ ਹਨ , ਜ਼ਿਕਰਯੋਗ ਹੈ ਕਿ ਸਿੱਧੂ ਨੂੰ ਪੁਲਵਾਮਾ ਹਮਲੇ ਤੇ ਦਿੱਤੇ ਆਪਣੇ ਬਿਆਨ ਤੋਂ ਬਾਅਦ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਸਿਆਸੀ ਪਾਰਟੀਆਂ ਤੋਂ ਲੈ ਕੇ ਸਾਬਕਾ ਫੌਜੀ ਵੀ ਸਿੱਧੂ ਦੇ ਵਿਰੋਧ ਵਿੱਚ ਆ ਗਏ ਹਨ ਅਤੇ ਪ੍ਰਦਰਸ਼ਨ ਵੀ ਕਰ ਰਹੇ ਹਨ |


ਇਹ ਵੀ ਦੇਖੋ - 


More News

NRI Post
..
NRI Post
..
NRI Post
..