ਲੋਕ ਸਭਾ ਚੋਣਾਂ 2019 : 19 ਮਈ ਨੂੰ ਪੰਜਾਬ ‘ਚ ਹੋਣਗੀਆਂ ਚੋਣਾਂ – ਦੇਸ਼ ਭਰ ਵਿਚ ਚੋਣ ਜ਼ਾਬਤਾ ਲਾਗੂ

by mediateam

ਚੰਡੀਗੜ੍ਹ (ਵਿਕਰਮ ਸਹਿਜਪਾਲ) : ਚੋਣ ਕਮਿਸ਼ਨ ਨੇ ਪੰਜਾਬ ਵਿਚ 19 ਮਈ ਨੂੰ ਲੋਕ ਸਭਾ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੇ ਐਲਾਨ ਤੋਂ ਬਾਅਦ ਦੇਸ਼ ਭਰ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਪੰਜਾਬ ਵਿਚ ਕੁੱਲ 13 ਲੋਕ ਸਭਾ ਸੀਟਾਂ 'ਤੇ ਇਕੋ ਪੜਾਅ ਵਿਚ ਚੋਣਾਂ ਹੋਣਗੀਆਂ। ਫਿਲਹਾਲ ਅਜੇ ਤਕ ਕਿਸੇ ਵੀ ਸਿਆਸੀ ਪਾਰਟੀ ਵਲੋਂ ਸਾਰੀਆਂ 13 ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। 

ਸਿਰਫ ਆਮ ਆਦਮੀ ਪਾਰਟੀ ਵਲੋਂ ਹੀ ਪੰਜਾਬ ਦੀਆਂ 5 ਸੀਟਾਂ 'ਤੇ ਉਮੀਦਵਾਰ ਐਲੇ ਗਏ ਹਨ ਜਦਕਿ ਮੁੱਖ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਵਲੋਂ ਅਜੇ ਤਕ ਕਿਸੇ ਸੀਟ 'ਤੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ। 

More News

NRI Post
..
NRI Post
..
NRI Post
..