ਲੰਬੀ : ਇਹ ਗੱਲ ਪੱਥਰ ਤੇ ਲਕੀਰ ਹੈ ਕਿ ਨਰਿੰਦਰ ਮੋਦੀ ਹੀ ਮੁਲਕ ਦੇ ਪੀਐੱਮ ਬਣਨਗੇ ਕਿਉਂਕਿ ਉਹ ਕਾਬਿਲ ਸਿਆਸਤਦਾਨ ਹਨ। ਇਹ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਹਲਕੇ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹੋਰ ਕੋਈ ਵੀ ਉਮੀਦਵਾਰ ਮੁਕਾਬਲੇ ਵਿਚ ਨਹੀਂ ਹੈ ਜਿਹੜਾ ਮੁਲਕ ਨੂੰ ਚਲਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦਾ ਕੰਮ ਚਲਾਉਣਾ ਕੋਈ ਸੌਖਾ ਕੰਮ ਨਹੀਂ। ਸਾਬਕਾ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਬਹੁਤ ਅਹਿਮ ਫ਼ੈਸਲੇ ਕੀਤੇ ਹੈ ਜਿਸ ਕਾਰਨ ਉਹ ਇਸ ਰੁਤਬੇ ਦੇ ਕਾਬਿਲ ਹਨ।
ਉਨ੍ਹਾਂ ਕਿਹਾ ਸੂਬੇ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਪਰ ਉਨ੍ਹਾਂ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਜਦਕਿ ਲੋਕ ਹੁਣ ਬੜੇ ਸਿਆਣੇ ਹਨ ਤੇ ਹੁਣ ਉਹ ਕਾਂਗਰਸ ਨੂੰ ਮੂੰਹ ਨਹੀਂ ਲਾਉਣਗੇ। ਬਾਦਲ ਨੇ ਲੰਬੀ ਹਲਕੇ ਦੇ ਪਿੰਡਾਂ ਤਰਮਾਲਾ ਤੇ ਕੰਦੂਖੇੜਾ ਵਿਖੇ ਬੇਵਕਤੀਆਂ ਮੌਤਾਂ ਤੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਗੁਰਚਰਨ ਸਿੰਘ ਪੀਏ, ਚੇਅਰਮੈਨ ਤਜਿੰਦਰ ਸਿੰਘ ਮਿੱਡੂ ਖੇੜਾ, ਅਕਾਸ਼ਦੀਪ ਮਿੱਡੂਖੇੜਾ ਪ੍ਰਧਾਨ, ਰਣਜੋਧ ਸਿੰਘ ਲੰਬੀ, ਮਨਜੀਤ ਸਿੰਘ ਲਾਲਬਾਈ ਦਫ਼ਤਰੀ ਸਕੱਤਰ ਆਦਿ ਤੋਂ ਇਲਾਵਾ ਹੋਰ ਸੀਨੀਅਰ ਆਗੂ ਹਾਜ਼ਰ ਸਨ।



