ਟਰਾਂਟੋ ਤੋਂ ਵਿੰਡਸਰ ਲਈ ਹਾਈ ਸਪੀਡ ਟ੍ਰੇਨ ਦੇ ਫੰਡਾਂ ‘ਤੇ ਫੋਰਡ ਸਰਕਾਰ ਵਲੋਂ ਲਾਈ ਗਈ ਰੋਕ

by

ਓਂਟਾਰੀਓ (ਵਿਕਰਮ ਸਹਿਜਪਾਲ) : ਫੋਰਡ ਸਰਕਾਰ ਨੇ ਟੋਰਾਂਟੋ ਤੋਂ ਵਿੰਡਸਰ ਲਈ ਪ੍ਰਸਤਾਵਿਤ ਹਾਈ ਸਪੀਡ ਟ੍ਰੇਨ ਕੌਰੀਡੋਰ ਲਈ ਓਨਟਾਰੀਓ ਫੰਡਾਂ ਨੂੰ ਰੋਕ ਦਿੱਤਾ ਗਿਆ ਹੈ। ਵਿਰੋਧੀ ਧਿਰ ਦੇ ਕ੍ਰਿਟਿਕਸ ਦਾ ਆਖਣਾ ਹੈ ਕਿ ਇਸ ਨਾਲ ਇਹ ਪ੍ਰਾਜੈਕਟ ਹੀ ਪੱਟੜੀ ਤੋਂ ਹੇਠਾਂ ਉਤਰ ਆਵੇਗਾ। ਟਰਾਂਸਪ੍ਰੋਟੇਸ਼ਨ ਮੰਤਰੀ ਜੈੱਫ ਯੂਰੇਕ ਨੇ ਕਿਹਾ ਕਿ ਸਰਕਾਰ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਇਸੇ ਲਈ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਇਹ ਬਹੁਕਰੋੜੀ ਡਾਲਰ ਵਾਲਾ ਪ੍ਰਾਜੈਕਟ ਪੈਸੇ ਦਾ ਸਹੀ ਮੁੱਲ ਮੋੜੇ। ਜ਼ਿਕਰਯੋਗ ਹੈ ਕਿ ਪਿਛਲੀ ਲਿਬਰਲ ਸਰਕਾਰ ਨੇ ਟੋਰਾਂਟੋ ਨੂੰ ਲੰਡਨ, ਓਨਟਾਰੀਓ ਨਾਲ 2025 ਤੱਕ ਅਤੇ ਫਿਰ ਇਸ ਲਾਈਨ ਰਾਹੀਂ ਵਿੰਡਸਰ, ਓਨਟਾਰੀਓ ਤੱਕ 2031 ਤੱਕ ਜੋੜਣ ਦੀ ਯੋਜਨਾ ਬਣਾਈ ਸੀ। ਟੋਰੀਜ਼ ਨੇ ਇਹ ਵੀ ਆਖਿਆ ਕਿ ਉਹ ਇਸ ਸਾਲ ਦੇ ਆਖਿਰ ਤੱਕ ਦੱਖਣ-ਪੱਛਮੀ ਓਨਟਾਰੀਓ ਲਈ ਵੀ ਟ੍ਰਾਂਸਪੋਰਟੇਸ਼ਨ ਯੋਜਨਾ ਪੇਸ਼ ਕਰਨਗੇ।

More News

NRI Post
..
NRI Post
..
NRI Post
..