ਕੈਪਟਨ ਕੇਪੀ ਦੇ ਘਰ ਪਹੁੰਚੇ ਤਾਂ ਸਾਬਕਾ ਸੰਸਦ ਮੈਂਬਰ ਦੀ ਨਾਰਾਜ਼ਗੀ ਦੂਰ,ਟਿਕਟ ਨਾ ਮਿਲਣ ਕਾਰਨ ਨਾਰਾਜ਼ ਸਨ

by

ਜਲੰਧਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੌਧਰੀ ਸੰਤੋਖ ਸਿੰਘ ਦੀ ਨਾਮਜ਼ਦਗੀ ਤੋਂ ਪਹਿਲਾਂ ਮੋਹਿੰਦਰ ਸਿੰਘ ਕੇਪੀ ਦੇ ਘਰ ਪਹੁੰਚੇ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਜਦੋਂ ਕੈਪਟਨ ਕੇਪੀ ਦੇ ਘਰ ਪਹੁੰਚੇ ਤਾਂ ਸਾਬਕਾ ਸੰਸਦ ਮੈਂਬਰ ਨੇ ਹੱਸ ਕੇ ਉਨ੍ਹਾਂ ਨੂੰ ਗਲ਼ੇ ਲਗਾ ਲਿਆ। ਇਸ ਦੌਰਾਨ ਉਨ੍ਹਾਂ ਸਾਬਕਾ ਸੰਸਦ ਮੈਂਬਰ ਦੀ ਨਾਰਾਜ਼ਗੀ ਦੂਰ ਕੀਤੀ। ਇਸ ਤੋਂ ਪਹਿਲਾਂ ਐਤਵਾਰ ਨੂੰ ਕੇਪੀ ਨੇ ਕਿਹਾ ਸੀ ਕਿ ਪਾਰਟੀ ਹਾਈਕਮਾਂਡ ਨਾਲ ਗੱਲ ਹੋ ਗਈ ਹੈ ਅਤੇ ਉਹ ਕਾਂਗਰਸ ਵਿਚ ਹੀ ਰਹਿਣਗੇ। ਪਾਰਟੀ ਨੇ ਜੋ ਕੀਤਾ ਠੀਕ ਕੀਤਾ ਅਤੇ ਜੋ ਕਰੇਗੀ ਠੀਕ ਹੀ ਕਰੇਗੀ।

ਮੋਹਿੰਦਰ ਸਿੰਘ ਕੇਪੀ ਟਿਕਟ ਨਾ ਮਿਲਣ ਕਾਰਨ ਨਾਰਾਜ਼ ਸਨ ਅਤੇ ਕਈ ਦਿਨ ਦਿੱਲੀ ਵੀ ਰਹੇ। ਕੇਪੀ ਦਾ ਰੁਖ਼ ਸਖ਼ਤ ਸੀ ਅਤੇ ਦੋਸ਼ ਲਗਾਇਆ ਸੀ ਕਿ ਪਾਰਟੀ ਨੇ ਉਨ੍ਹਾਂ ਦਾ ਸਿਆਸੀ ਕਤਲ ਕੀਤਾ ਹੈ। ਕੇਪੀ ਨੂੰ ਲੈ ਕੇ ਪਿਛਲੇ 15 ਦਿਨਾਂ ਵਿਚ ਇਹ ਚਰਚਾ ਵੀ ਰਹੀ ਕਿ ਉਹ ਅਕਾਲੀ ਦਲ ਜਾਂ ਭਾਜਪਾ ਵਿਚ ਜਾ ਸਕਦੇ ਹਨ। ਉਨ੍ਹਾਂ ਨੂੰ ਭਾਜਪਾ ਵੱਲੋਂ ਹੁਸ਼ਿਆਰਪੁਰ ਸੀਟ ਤੋਂ ਵੀ ਆਫਰ ਦੀ ਚਰਚਾ ਰਹੀ। ਇਕ ਦਿਨ ਪਹਿਲਾਂ ਇਹ ਵੀ ਗੱਲ ਉੱਠੀ ਕਿ ਕੇਪੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ।

ਮੋਹਿੰਦਰ ਸਿੰਘ ਕੇਪੀ ਇਸ ਗੱਲ ਨੂੰ ਲੈ ਕੇ ਵੀ ਨਾਰਾਜ਼ ਹਨ ਕਿ ਬੇਸ਼ਕ ਉਹ ਟਿਕਟ ਨਾ ਮਿਲਣ ਕਾਰਨ ਨਾਰਾਜ਼ ਸਨ ਅਤੇ ਪਾਰਟੀ ਵਿਚ ਰਹਿਣ ਜਾਂ ਨਾ ਰਹਿਣ 'ਤੇ ਵਿਚਾਰ ਕਰ ਰਹੇ ਸਨ। ਬਾਵਜੂਦ ਆਦਮਪੁਰ ਹਲਕੇ ਵਿਚ ਉਨ੍ਹਾਂ ਦੀ ਜਾਣਕਾਰੀ ਬਿਨਾਂ ਪ੍ਰੋਗਰਾਮ ਕਰਵਾਏ ਗਏ। ਚੌਧਰੀ ਸੰਤੋਖ ਸਿੰਘ ਇਨ੍ਹਾਂ ਪ੍ਰੋਗਰਾਮਾਂ ਵਿਚ ਸ਼ਾਮਲ ਹੋਏ। ਵਾਲਮੀਕਿ ਸਮਾਜ ਦੇ ਆਗੂ ਚੰਦਨ ਗ੍ਰੇਵਾਲ ਦੇ ਕਾਂਗਰਸ ਵਿਚ ਆਉਣ ਅਤੇ ਆਦਮਪੁਰ ਹਲਕੇ 'ਤੇ ਦਾਅਵੇ ਤੋਂ ਵੀ ਕੇਪੀ ਸਮਰਥਕਾਂ ਵਿਚ ਨਾਰਾਜ਼ਗੀ ਸੀ।

More News

NRI Post
..
NRI Post
..
NRI Post
..