ਨਵੀਂ ਦਿੱਲੀ , 23 ਅਪ੍ਰੈਲ ( NRI MEDIA )
ਲੋਕ ਸਭਾ ਚੋਣਾਂ ਦੇ ਪਹਿਲੇ ਦੋ ਗੇੜਾ ਦੀਆਂ 186 ਸੀਟਾਂ ਬਾਅਦ ਹੁਣ ਤੀਜੇ ਪੜਾਅ ਦੀਆਂ 115 ਸੀਟਾਂ ਮਹੱਤਵਪੂਰਨ ਅਤੇ ਨਿਰਣਾਇਕ ਹੋਣਗੀਆਂ , ਅੱਜ ਭਾਰਤ ਵਿੱਚ ਤੀਜੇ ਗੇੜ ਦੀਆ ਲੋਕਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ , ਇਨ੍ਹਾਂ 115 ਸੀਟਾਂ ਤੇ 1612 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਵੋਟਰ ਕਰਨਗੇ ,ਸਾਰੀਆਂ ਹੀ ਸੀਟਾਂ ਤੇ ਵੋਟਰਾਂ ਦੀਆਂ ਲੰਮੀਆਂ ਲਾਈਨਾਂ ਵੇਖਣ ਨੂੰ ਮਿਲ ਰਹੀਆਂ ਹਨ , ਪਿਛਲੇ ਦੋ ਗੇੜਾ ਤੋਂ ਬਾਅਦ ਤੀਜੇ ਗੇੜ ਵਿੱਚ ਲੋਕ ਵੱਡੀ ਗਿਣਤੀ ਵਿੱਚ ਵੋਟਿੰਗ ਲਈ ਪੋਲਿੰਗ ਸਟੇਸ਼ਨ ਤੇ ਪੁੱਜ ਰਹੇ ਹਨ , ਇਨ੍ਹਾਂ 115 ਸੀਟਾਂ ਤੇ ਕਾਂਗਰਸ ਬੀਜੇਪੀ ਅਤੇ ਟੀਐਮਸੀ ਦਾ ਸਿੱਧਾ ਮੁਕਾਬਲਾ ਹੈ |

ਅੱਜ ਤੀਜੇ ਪੜਾਅ ਵਿਚ ਗੁਜਰਾਤ ਦੀਆਂ 26, ਕੇਰਲਾ ਦੀਆਂ 20, ਮਹਾਰਾਸ਼ਟਰ ਦੀਆਂ 14, ਕਰਨਾਟਕ ਦੀਆਂ 14, ਉੱਤਰ ਪ੍ਰਦੇਸ਼ ਦੀਆਂ 10, ਛੱਤੀਸਗੜ੍ਹ ਦੀਆਂ 7, ਉੜੀਸਾ ਦੀਆਂ 6, ਬਿਹਾਰ ਦੀਆਂ 5, ਪੱਛਮੀ ਬੰਗਾਲ ਦੀਆਂ 5, ਅਸਾਮ ਦੀਆਂ 4, ਗੋਆ ਦੀਆਂ 2, ਜੰਮੂ-ਕਸ਼ਮੀਰ, ਦਾਦਰ ਨਗਰ ਹਵੇਲੀ, ਦਮਨ ਦਿਵ ਅਤੇ ਤ੍ਰਿਪੁਰਾ ਦੀਆਂ 1-1 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ |
ਤੀਜੇ ਪੜਾਅ ਵਿਚ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਬਹੁਤ ਸਾਰੇ ਵੱਡੇ ਨੇਤਾਵਾਂ ਦੀ ਕਿਸਮਤ ਦਾਅ ਉੱਤੇ ਲੱਗੀ ਹੋਈ ਹੈ , ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ, ਐਲ.ਕੇ. ਅਡਵਾਨੀ ਅਤੇ ਵਿੱਤ ਮੰਤਰੀ ਅਰੁਣ ਜੇਟਲੀ ਸਮੇਤ ਕਈ ਵੀਵੀਆਈਪੀ ਵੋਟਰ ਦੇਸ਼ ਦੇ ਵੱਖ-ਵੱਖ ਲੋਕ ਸਭਾ ਹਲਕੇ ਵਿਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ , ਲੋਕ ਸਭਾ ਦੀਆਂ 543 ਸੀਟਾਂ ਲਈ ਚੋਣਾਂ ਦੇ ਸੱਤ ਗੇੜਾ ਵਿਚ ਚੋਣਾਂ 19 ਮਈ ਤਕ ਹੋਣਗੀਆਂ , ਜਿਸਦੇ ਨਤੀਜੇ 23 ਮਈ ਨੂੰ ਆਉਣਗੇ |



