ਗੁਰਦਾਸਪੁਰ , 24 ਅਪ੍ਰੈਲ ( NRI MEDIA )
ਪੰਜਾਬ ਦੀਆਂ ਸਾਰੀਆਂ 13 ਸੀਟਾਂ ਉੱਤੇ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਫਾਈਨਲ ਕਰ ਦਿੱਤੇ ਹਨ , ਗੁਰਦਾਸਪੁਰ ਸੀਟ ਤੋਂ ਭਾਜਪਾ ਨੇ ਸਿਨੇ ਸਟਾਰ ਸੰਨੀ ਦਿਉਲ ਨੂੰ ਮੈਦਾਨ 'ਚ ਉਤਾਰਿਆ ਹੈ , ਉਹ ਕਾਂਗਰਸ ਦੇ ਸੁਨੀਲ ਜਾਖੜ ਦੇ ਖਿਲਾਫ ਚੋਣ ਲੜ ਰਹੇ ਹਨ , ਇਸ ਤੋਂ ਪਹਿਲਾ ਚਾਰ ਵਾਰ ਇਸ ਸੀਟ ਤੋਂ ਬੀਜੇਪੀ ਦੇ ਵਿਨੋਦ ਖੰਨਾ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ ਪਰ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਭਾਜਪਾ ਦੇ ਹੱਥ ਨਹੀਂ ਆਈ , ਇਸ ਸਮੇਂ ਇਥੋਂ ਕਾਂਗਰਸ ਦੇ ਸੁਨੀਲ ਜਾਖੜ ਸਾਂਸਦ ਹਨ , ਸਨੀ ਦਿਓਲ ਦੇ ਆਉਣ ਨਾਲ ਗੁਰਦਾਸਪੁਰ ਦੇ ਵਿੱਚ ਚੋਣ ਮੁਸ਼ਕਲ ਅਤੇ ਰੋਮਾਂਚਕ ਬਣ ਗਈ ਹੈ |
1998 ਵਿਚ ਵਿਨੋਦ ਖੰਨਾ ਨੂੰ ਮੈਦਾਨ ਵਿਚ ਰੱਖ ਕੇ ਭਾਜਪਾ ਨੇ ਕਾਂਗਰਸ ਦੀ ਇਹ ਪੁਰਾਣੀ ਸੀਟ ਜਿੱਤੀ ਸੀ , ਸਾਲ 2009 ਤੋਂ ਇਲਾਵਾ, ਵਿਨੋਦ ਖੰਨਾ ਨੇ ਇਸ ਸੀਟ ਨੂੰ ਲਗਾਤਾਰ ਜਿਤਿਆ ਸੀ , ਉਨ੍ਹਾਂ ਦੀ ਮੌਤ ਤੋਂ ਬਾਅਦ, ਇਸ ਸੀਟ 'ਤੇ ਮੁੜ ਵੋਟਿੰਗ ਹੋਈ ਸੀ ਪਰ ਭਾਜਪਾ ਆਪਣੇ ਪ੍ਰਦਰਸ਼ਨ ਨੂੰ ਸੁਹਰਾ ਨਹੀਂ ਸਕੀ , ਭਾਜਪਾ ਮੰਨਦੀ ਹੈ ਕਿ ਸੇਲਿਬ੍ਰਿਟੀ ਆਉਣ ਕਾਰਨ ਇਹ ਸੀਟ ਫਿਰ ਆਪਣੇ ਖਾਤੇ 'ਚ ਆ ਸਕਦੀ ਹੈ |
ਸਨੀ ਦਿਓਲ ਪਹਿਲੀ ਵਾਰ ਚੋਣ ਮੈਦਾਨ ਵਿੱਚ ਦਾਖਲ ਹੋ ਰਹੇ ਹਨ , ਉਨ੍ਹਾਂ ਨੇ ਇਸ ਤੋਂ ਪਹਿਲਾ ਕਦੇ ਕਿਸੇ ਚੋਣ ਵਿਚ ਹਿੱਸਾ ਨਹੀਂ ਲਿਆ, ਉਨ੍ਹਾਂ ਦੇ ਪਿਤਾ ਧਰਮਿੰਦਰ ਦਾ ਪੁਰਾਤਨ ਘਰ ਲੁਧਿਆਣਾ ਦੇ ਪਿੰਡ ਸਾਹਨੇਵਾਲ ਵਿੱਚ ਹੈ , ਧਰਮਿੰਦਰ ਹਮੇਸ਼ਾ ਇੱਥੇ ਆਉਂਦੇ ਰਹਿੰਦੇ ਹਨ |



