ਸ਼ਾਹੀ ਪਰਿਵਾਰ ਦੇ ‘ਸ਼ਾਹੀ ਫ਼ੌਜੀ’ ਨੇ ਅਸਲੀ ਫ਼ੌਜੀਆਂ ਲਈ ਕੱਖ ਨਹੀਂ ਕੀਤਾ : ਚੀਮਾ

by

ਚੰਡੀਗੜ : ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾ ਬੋਲਦਿਆਂ ਕਿਹਾ ਕਿ ਸ਼ਾਹੀ ਪਰਿਵਾਰ ਦੇ 'ਸ਼ਾਹੀ ਫ਼ੌਜੀ' ਨੇ ਅਸਲੀ ਫ਼ੌਜੀਆਂ ਲਈ ਕੱਖ ਨਹੀਂ ਕੀਤਾ। ਇਹ ਅਸਲੀ ਫ਼ੌਜੀ ਲੰਮੇ ਸਮੇਂ ਤੋਂ 'ਵਨ ਰੈਂਕ ਵਨ ਪੈਨਸ਼ਨ' (ਓਆਰਓਪੀ) ਸਮੇਤ ਆਪਣੀਆਂ ਹੋਰ ਹੱਕੀ ਮੰਗਾਂ ਬਾਰੇ ਕੇਂਦਰ ਅਤੇ ਸੂਬਾ ਸਰਕਾਰ ਅੱਗੇ ਜੱਦੋ-ਜਹਿਦ ਕਰਦੇ ਆ ਰਹੇ ਹਨ, ਪਰ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਅਸਲੀ ਫ਼ੌਜੀਆਂ-ਸਾਬਕਾ ਫੌਜੀਆਂ ਦੀ ਕਦੇ ਪਰਵਾਹ ਨਹੀਂ ਕੀਤੀ।ਗੁਰਦਾਸਪੁਰ 'ਚ ਕੈਪਟਨ ਵੱਲੋਂ ਸ਼ੁਰੂ ਕੀਤੀ ਗਈ 'ਫ਼ਿਲਮੀ ਫ਼ੌਜੀ' ਬਨਾਮ 'ਅਸਲੀ ਫ਼ੌਜੀ' ਚਰਚਾ 'ਤੇ ਬਿਆਨ ਜਾਰੀ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ-ਭਾਜਪਾ ਵੱਲੋਂ ਗੁਰਦਾਸਪੁਰ 'ਚ ਪੈਰਾਸ਼ੂਟ ਰਾਹੀਂ ਉਤਾਰੇ ਗਏ ਫ਼ਿਲਮ ਸਟਾਰ ਸੰਨੀ ਦਿਓਲ 'ਫ਼ਿਲਮੀ ਫ਼ੌਜੀ' ਹਨ, ਇਸ ਵਿਚ ਕੋਈ ਸ਼ੱਕ ਨਹੀਂ।

ਇਕ ਫ਼ਿਲਮੀ ਕੋਲੋਂ ਅਕਾਲੀ-ਭਾਜਪਾ ਗਠਬੰਧਨ ਵਾਲੀ ਮੋਦੀ ਸਰਕਾਰ ਨੇ ਫੌਜੀਆਂ 'ਤੇ ਰਾਜਨੀਤੀ ਕਰਨ ਤੋਂ ਸਿਵਾ ਇਨ੍ਹਾਂ 5 ਸਾਲਾਂ 'ਚ ਕੁੱਝ ਵੀ ਨਹੀਂ ਕੀਤਾ। ਫ਼ੌਜੀ ਸੈਨਿਕ ਵੀਰਾਂ ਨੂੰ ਸਮਰਪਿਤ ਗੁਰਦਾਸਪੁਰ-ਪਠਾਨਕੋਟ ਦੀ ਸਰਜਮੀਂ ਲਈ ਕੁੱਝ ਕਰ ਦਿਖਾਉਣ ਦੀ ਕੋਈ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ। ਇਹ ਗੱਲ ਸਮੁੱਚੇ ਪੰਜਾਬੀਆਂ ਦੇ ਨਾਲ-ਨਾਲ ਗੁਰਦਾਸਪੁਰੀਏ-ਪਠਾਨਕੋਟੀਏ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਉਨ੍ਹਾਂ ਸੰਨੀ ਦਿਓਲ ਨੂੰ ਬੇਰੰਗ ਮੋੜਨ ਦਾ ਮਨ ਬਣਾ ਲਿਆ ਹੈ। ਚੀਮਾ ਨੇ ਕਿਹਾ ਕਿ ਮੀਆਂ-ਮਿੱਠੂ ਬਣ ਕੇ ਖ਼ੁਦ ਨੂੰ 'ਅਸਲੀ ਫ਼ੌਜੀ' ਦੱਸਣ ਵਾਲੇ ਕੈਪਟਨ ਅਮਰਿੰਦਰ ਸਿੰਘ ਅਸਲ 'ਚ 'ਸ਼ਾਹੀ ਫ਼ੌਜੀ' ਹਨ, ਜੋ ਮਹਿਲਾਂ-ਪਹਾੜਾਂ 'ਤੇ ਰਹਿੰਦੇ ਹਨ ਅਤੇ ਹਵਾ 'ਚ ਉੱਡਦੇ ਹਨ। ਇਸ ਸ਼ਾਹੀ ਫ਼ੌਜੀ ਦਾ ਅਸਲੀ ਫ਼ੌਜੀਆਂ ਨਾਲ ਵੋਟ ਲੈਣ ਤੋਂ ਇਲਾਵਾ ਕੋਈ ਸਰੋਕਾਰ ਨਹੀਂ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਅਸਲੀ ਦੇ ਫ਼ੌਜੀ ਹੁੰਦੇ ਤਾਂ ਉਹ ਫ਼ੌਜੀਆਂ ਅਤੇ ਸਾਬਕਾ ਫੌਜੀਆਂ ਦੀ ਓਆਰਓਪੀ ਸਮੇਤ ਸਾਰੀਆਂ ਮੰਗਾਂ ਲਈ ਕੇਂਦਰ ਸਰਕਾਰ ਨਾਲ ਲਕੀਰ ਖਿੱਚ ਕੇ ਲੜਾਈ ਲੜਦੇ ਅਤੇ ਦਬਾਅ ਬਣਾਉਂਦੇ। ਚੀਮਾ ਨੇ ਕਿਹਾ ਕਿ ਓ.ਆਰ.ਓ.ਪੀ ਦੀ ਮੰਗ ਮੋਦੀ ਸਰਕਾਰ ਦੌਰਾਨ ਹੀ ਪਹਿਲੀ ਵਾਰ ਨਹੀਂ ਉੱਠੀ ਇਹ ਮੰਗ ਪਿਛਲੀ ਯੂਪੀਏ ਸਰਕਾਰ ਸਮੇਂ ਵੀ ਸੀ, ਪਰੰਤੂ ਕੈਪਟਨ ਅਮਰਿੰਦਰ ਸਿੰਘ ਨੇ 'ਅਸਲੀ ਫੌਜੀ' ਵਜੋਂ ਓ.ਆਰ.ਪੀ.ਓ ਦਾ ਮੁੱਦਾ ਨਹੀਂ ਚੁੱਕਿਆ। 

More News

NRI Post
..
NRI Post
..
NRI Post
..