ਸੰਨੀ ਦਿਓਲ ਸੋਮਵਾਰ ਨੂੰ ਗੁਰਦਾਸਪੁਰ ਸੀਟ ਤੋਂ ਨਾਮਜ਼ਦਗੀ ਦਾਖ਼ਲ ਕਰਨਗੇ

by mediateam

ਗੁਰਦਾਸਪੁਰ : ਪੰਜਾਬ ਵਿਚ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਫਿਲਮ ਸਟਾਰ ਸੰਨੀ ਦਿਓਲ ਅੰਮ੍ਰਿਤਸਰ ਪਹੁੰਚ ਗਏ ਹਨ। ਉਹ ਸੋਮਵਾਰ ਨੂੰ ਨਾਮਜ਼ਦਗੀ ਭਰਨਗੇ। ਸੰਨੀ ਦਿਓਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣਗੇ ਅਤੇ ਇਸ ਤੋਂ ਬਾਅਦ ਸ੍ਰੀ ਦੁਰਗਿਆਨਾ ਤੀਰਥ ਵੀ ਜਾਣਗੇ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਤੋਂ ਰੋਡ ਸ਼ੋਅ ਕਰਦੇ ਹੋਏ ਸੋਮਵਾਰ ਸਵੇਰੇ ਗੁਰਦਾਸਪੁਰ ਪਹੁੰਚਣਗੇ।ਭਾਜਪਾ 'ਚ ਸ਼ਾਮਲ ਹੋਏ ਸੰਨੀ ਦਿਓਲ ਸੋਮਵਾਰ ਨੂੰ ਗੁਰਦਾਸਪੁਰ ਸੀਟ ਤੋਂ ਨਾਮਜ਼ਦਗੀ ਦਾਖ਼ਲ ਕਰਨਗੇ। ਉਨ੍ਹਾਂ ਨਾਲ ਪਿਤਾ ਧਰਮਿੰਦਰ ਤੇ ਭਰਾ ਬੌਬੀ ਦਿਓਲ ਵੀ ਹੋਣਗੇ। 

ਤਿੰਨਾਂ ਨੂੰ ਦੇਖਣ ਲਈ ਅੱਜ ਤੋਂ ਹੀ ਲੋਕਾਂ 'ਚ ਜਨੂੰਨ ਨਜ਼ਰ ਆ ਰਿਹਾ ਹੈ।ਗੁਰਦਾਸਪੁਰ ਲੋਕ ਸਭਾ ਹਲਕਾ ਵਿਖੇ ਚੋਣ ਅਖਾੜਾ ਤਿਆਰ ਹੋ ਚੁੱਕਾ ਹੈ। ਸ਼ੁੱਕਰਵਾਰ ਨੂੰ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੇ ਨਾਮਜ਼ਦਗੀ ਭਰੀ ਸੀ ਤੇ ਹੁਣ ਸੋਮਵਾਰ ਨੂੰ ਸੰਨੀ ਦਿਓਲ ਨਾਮਜ਼ਦਗੀ ਲਈ ਪਹੁੰਚ ਰਹੇ ਹਨ। ਇਸ ਦੌਰਾਨ ਅੰਮ੍ਰਿਤਸਰ ਤੋਂ ਲੈ ਕੇ ਗੁਰਦਾਸਪੁਰ ਤਕ ਰੋਡ ਸ਼ੋਅ ਕੀਤਾ ਜਾਵੇਗਾ ਉੱਥੇ ਤਿਬੜੀ ਰੋਡ ਗੁਰਦਾਸਪੁਰ 'ਚ ਸਥਿਤ ਇਪਰੂਵਮੈਂਟ ਟ੍ਰੱਸਟ ਦੀ ਸਕੀਮ ਨੰਬਰ-7 ਵਿਖੇ ਰੈਲੀ ਵੀ ਕੀਤੀ ਜਾਵੇਗੀ। ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਰੈਲੀ ਦੀ ਖ਼ਾਸ ਗੱਲ ਇਹ ਹੈ ਕਿ ਸੰਨੀ ਨਾਲ ਸਦਾਬਹਾਰ ਅਦਾਕਾਰ ਧਰਮਿੰਦਰ ਤੇ ਬੌਬੀ ਦਿਓਲ ਹੋਣਗੇ। 

ਗੁਰਦਾਸਪੁਰ ਦੇ ਲੋਕਾਂ 'ਚ ਤਿੰਨਾਂ ਦੀ ਇਕ ਝਲਕ ਵੇਖਣ ਲਈ ਕਾਫ਼ੀ ਜੋਸ਼ ਹੈ।ਭਾਜਪਾ ਦੇ ਲੋਕ ਸਭਾ ਇੰਚਾਰਜ ਕਮਲ ਸ਼ਰਮਾ ਨੇ ਦੱਸਿਆ ਕਿ ਸੰਨੀ ਦਿਓਲ ਦੇ ਨਾਮਜ਼ਦਗੀ ਭਰਨ ਵਾਲੇ ਦਿਨ ਸਕੀਮ ਨੰਬਰ-7 'ਚ ਰੈਲੀ ਕੀਤੀ ਜਾਵੇਗੀ। ਰੈਲੀ ਸਵੇਰੇ 10 ਵਜੇ ਹੋਵੇਗੀ। ਰੈਲੀ ਦੌਰਾਨ ਹੀ ਸੰਨੀ ਦਿਓਲ ਨਾਮਜ਼ਦਗੀ ਵੀ ਭਰਨਗੇ। ਉਨ੍ਹਾਂ ਦੱਸਿਆ ਕਿ ਸੰਨੀ ਦਿਓਲ ਸਵੇਰੇ ਅੰਮ੍ਰਿਤਸਰ ਪਹੁੰਚਣਗੇ ਤੇ ਉੱਥੇ ਸ੍ਰੀ ਦਰਬਾਰ ਸਾਹਿਬ ਚ ਮੱਥਾ ਟੇਕਣ ਤੋਂ ਬਾਅਦ ਗੁਰਦਾਸਪੁਰ ਰਵਾਨਾ ਹੋਣਗੇ। ਉਹ ਅੰਮ੍ਰਿਤਸਰ ਤੋਂ ਗੁਰਦਾਸਪੁਰ ਰੋਡ ਸ਼ੋਅ ਕਰਦੇ ਹੋਏ ਪਹੁੰਚਣਗੇ। ਨਾਮਜ਼ਦਗੀ ਨਾਲ ਹੀ ਉਹ ਆਪਣੀ ਚੋਣ ਮੁੰਹਿਮ ਦਾ ਵੀ ਆਗਾਜ਼ ਕਰਨਗੇ।ਕਮਲ ਸ਼ਰਮਾ ਨੇ ਦੱਸਿਆ ਕਿ ਸੰਨੀ ਨਾਲ ਉਨ੍ਹਾਂ ਦੇ ਪਿਤਾ ਫਿਲਮ ਸਟਾਰ ਧਰਮਿੰਦਰ ਤੇ ਭਰਾ ਬੌਬੀ ਦਿਓਲ ਤੋਂ ਇਲਾਵਾ ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਤੇ ਡਾ. ਜਿਤੇਂਦਰ ਸਿੰਘ ਵੀ ਹੋਣਗੇ।

ਸੰਨੀ ਦੀ ਨਾਮਜ਼ਦਗੀ ਦਾਖਲ ਕਰਵਾਉਣ ਸਮੇਂ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ, ਅਕਾਲੀ ਦਲ ਦੇ ਪ੍ਰਦੇਸ਼ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਜਪਾ ਦੇ ਪੰਜਾਬ ਲੋਕ ਸਭਾ ਚੋਣ ਇੰਚਾਰਜ ਤੇ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਊ ਨਾਲ ਕੁਝ ਹੋਰ ਫਿਲਮ ਸਟਾਰ ਵੀ ਪਹੁੰਚ ਸਕਦੇ ਹਨ।ਕਮਲ ਸ਼ਰਮਾ ਨੇ ਕਿਹਾ ਕਿ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਤੇ ਸਵਰਨ ਸਲਾਰੀਆ ਭਾਜਪਾ ਨਾਲ ਹਨ। ਦੋਵੇਂ ਪੂਰੇ ਜ਼ੋਸ਼-ਸ਼ੋਰ ਨਾਲ ਭਾਜਪਾ ਉਮੀਦਵਾਰ ਸੰਨੀ ਦਿਓਲ ਦਾ ਸਮਰਥਨ ਕਰਨਗੇ। ਇਸ ਦੀ ਪੁਸ਼ਟੀ ਕਵਿਤਾ ਖੰਨਾ ਨੇ ਖ਼ੁਦ ਕਰ ਦਿੱਤੀ ਹੈ। ਸਵਰਨ ਸਲਾਰੀਆ ਨੇ ਵੀ ਚੋਣ ਨਹੀਂ ਲੜਨ ਤੇ ਭਾਜਪਾ ਦਾ ਸਮਰਥਨ ਕਰਨ ਦੀ ਗੱਲ ਕਹੀ ਹੈ। ਇਸ ਨਾਲ ਵਿਰੋਧੀਆਂ ਦਾ ਇਕ ਮੁੱਦਾ ਖ਼ਤਮ ਹੋ ਗਿਆ ਹੈ।

More News

NRI Post
..
NRI Post
..
NRI Post
..