ਜਗਮੀਤ ਸਿੰਘ ਬਰਾੜ ਨੂੰ ਤਕੜਾ ਝਟਕਾ,ਕਰੀਬੀ ਮੰਨੇ ਜਾਣ ਵਾਲੇ ਵਿਜੈ ਕੁਮਾਰ ਸਾਥੀ ਨੇ ਕਾਂਗਰਸ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ

by

ਚੰਡੀਗੜ : ਸ਼੍ਰੋਅਦ 'ਚ ਸ਼ਾਮਲ ਹੁੰਦੇ ਹੀ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਤਕੜਾ ਝਟਕਾ ਲੱਗਿਆ ਹੈ। ਬਰਾੜ ਦੇ ਕਰੀਬੀ ਮੰਨੇ ਜਾਣ ਵਾਲੇ ਆਗੂ ਵਿਜੈ ਕੁਮਾਰ ਸਾਥੀ ਨੇ ਐਤਵਾਰ ਨੂੰ ਕਾਂਗਰਸ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਵਿਜੈ ਸਾਥੀ 2013 'ਚ ਕਾਂਗਰਸ ਦੀ ਟਿਕਟ 'ਤੇ ਮੋਗਾ 'ਚ ਜ਼ਿਮਨੀ ਚੋਣ ਲੜ ਚੁੱਕੇ ਹਨ। 

ਸਾਥੀ ਨੇ ਜਨਵਰੀ 2015 'ਚ ਬਰਾੜ ਦੇ ਸਮਰਥਕਾਂ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਜੈ ਸਾਥੀ ਦਾ ਪਾਰਟੀ 'ਚ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਤਜਰਬਿਆਂ ਨਾਲ ਪਾਰਟੀ ਨੂੰ ਫਾਇਦਾ ਮਿਲੇਗਾ। ਪਾਰਟੀ 'ਚ ਸ਼ਾਮਲ ਹੋਣ 'ਤੇ ਸਾਥੀ ਨੇ ਕਿਹਾ ਕਿ ਬਰਾੜ ਇਕਤਰਫਾ ਫੈਸਲੇ ਲੈ ਰਹੇ ਸਨ। ਇੱਥੋਂ ਤਕ ਕਿ ਟੀਐੱਮਸੀ 'ਚ ਸ਼ਾਮਲ ਹੋਣ ਦਾ ਫ਼ੈਸਲਾ ਵੀ ਲਿਆ ਗਿਆ ਸੀ। ਹੁਣ ਉਹ ਸਮਰਥਕਾਂ ਨਾਲ ਸਲਾਹ ਕੀਤੇ ਬਿਨਾਂ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ।

More News

NRI Post
..
NRI Post
..
NRI Post
..