ਸਨੀ ਦਿਓਲ ਨੇ ਗੁਰਦਾਸਪੁਰ ਤੋਂ ਭਰਿਆ ਲੋਕਸਭਾ ਚੋਣਾਂ ਲਈ ਪਰਚਾ – ਕੀਤਾ ਸ਼ਕਤੀ ਪ੍ਰਦਰਸ਼ਨ

by

ਗੁਰਦਾਸਪੁਰ , 29 ਅਪ੍ਰੈਲ ( NRI MEDIA )

ਪੰਜਾਬ ਦੇ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਨੀ ਦਿਓਲ ਬੀਜੇਪੀ ਦੀ ਟਿਕਟ 'ਤੇ ਚੋਣ ਲੜ ਰਹੇ ਹਨ ,ਉਨ੍ਹਾਂ ਨੇ ਅੱਜ ਗੁਰਦਾਸਪੁਰ ਤੋਂ ਆਪਣੀ ਨਾਮਜ਼ਦਗੀ ਭਰ ਦਿੱਤੀ  ਹੈ , ਪਰਚਾ ਦਾਖ਼ਲ ਕਰਨ ਸਮੇਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭਰਾ ਅਤੇ ਬਾਲੀਵੁੱਡ ਅਭਿਨੇਤਾ ਬੌਬੀ ਦਿਓਲ ਵੀ ਸਨ , ਸੰਨੀ ਦਿਉਲ ਸਿਰਫ ਕੁਝ ਦਿਨ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ , ਅੱਜ ਉਨ੍ਹਾਂ ਦੀ ਨਾਮਜ਼ਦਗੀ ਦੌਰਾਨ ਕੇਂਦਰੀ ਮੰਤਰੀ ਵੀ.ਕੇ. ਸਿੰਘ, ਜਿਤੇਂਦਰ ਸਿੰਘ ਅਤੇ ਕਈ ਹੋਰ ਭਾਜਪਾ ਨੇਤਾਵਾਂ ਨੇ ਵੀ ਸ਼ਮੂਲੀਅਤ ਕੀਤੀ , ਇਸ ਤੋਂ ਬਾਅਦ ਉਹ ਇਕ ਰੈਲੀ ਕਰਨਗੇ |


ਸਨੀ ਦਿਓਲ ਨੇ ਆਪਣੇ ਅਸਲੀ ਨਾਂ ਅਜੈ ਸਿੰਘ ਦਿਓਲ ਦੇ ਨਾਮ ਤੇ ਆਪਣਾ ਪਰਚਾ ਦਰਜ ਕੀਤਾ ਹੈ , ਨਾਮਜ਼ਦਗੀ ਤੋਂ ਬਾਅਦ, ਸੰਨੀ ਦਿਉਲ ਨੇ ਕਿਹਾ ਕਿ ਢਾਈ ਕਿਲੋ ਦੇ ਹੱਥਾਂ ਦੀ ਤਾਕਤ ਉਨ੍ਹਾਂ ਦੇ ਸਮਰਥਕਾਂ ਤੋਂ ਆਉਂਦੀ ਹੈ , ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਸਿਆਸਤ ਦਾ ਗਿਆਨ ਨਹੀਂ ਹੈ ਪਰ ਮੈਂ ਦੇਸ਼ਭਗਤ ਹਾਂ , ਸਨੀ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅਸੀਂ ਦੇਸ਼ ਨੂੰ ਇਕਜੁੱਟ ਕਰਨ ਲਈ ਅੱਗੇ ਵਧ ਰਹੇ ਹਾਂ, ਮੋਦੀ ਸਾਡੇ ਨਾਲ ਹਨ. ਜੋ ਵੀ ਤੁਸੀਂ ਕਹੋਗੇ ਮੈਂ ਉਹੀ ਕਰਾਂਗਾ |

ਸੰਨੀ ਦਿਉਲ ਦੀ ਲੜਾਈ ਇਥੇ ਕਾਂਗਰਸ ਦੇ ਸੁਨੀਲ ਜਾਖੜ ਦੇ ਨਾਲ ਹੈ , ਜਾਖੜ ਨੇ ਇਥੇ ਉਪ-ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ , ਇਸ ਤੋਂ ਪਹਿਲਾਂ ਵਿਨੋਦ ਖੰਨਾ ਇਸ ਹਲਕੇ ਤੋਂ ਸੰਸਦ ਮੈਂਬਰ ਚਾਰ ਵਾਰ ਸੰਸਦ ਮੈਂਬਰ ਰਹੇ ਹਨ , ਵਿਨੋਦ ਖੰਨਾ 1998, 1999, 2004 ਅਤੇ 2014 ਵਿਚ ਇੱਥੇ ਸੰਸਦ ਮੈਂਬਰ ਸਨ , ਇਸੇ ਕਾਰਣ ਹੀ ਬੀਜੇਪੀ ਨੇ ਇਕ ਵਾਰ ਫਿਰ ਇੱਥੇ ਸਿਨੇ ਸਟਾਰ ਨੂੰ ਉਤਾਰਿਆ ਹੈ |

ਸੰਨੀ ਦਿਓਲ ਦਾ ਪਰਚਾ ਦਰਜ ਕਰਨ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ , ਸੰਨੀ ਦਿਓਲ ਨੇ ਨਾਮਜ਼ਦ ਹੋਣ ਤੋਂ ਪਹਿਲਾਂ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ , ਸੰਨੀ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਟਵੀਟ 'ਚ ਉਨ੍ਹਾਂ ਨੂੰ ਵਧਾਈ ਦਿੱਤੀ ਸੀ ਅਤੇ ਕਿਹਾ ਸੀ ਕਿ ਅਸੀਂ ਦੋਵੇਂ ਮੰਨਦੇ ਹਾਂ ਕਿ ਹਿੰਦੁਸਤਾਨ ਜ਼ਿੰਦਾਬਾਦ ਸੀ ਅਤੇ ਰਹੇਗਾ |


More News

NRI Post
..
NRI Post
..
NRI Post
..