ਚੰਡੀਗੜ : ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਸੋਮਵਾਰ ਨੂੰ ਆਪਣੀ ਨਾਮਜ਼ਦਗੀ ਭਰਨ ਲ਼ਈ ਸੈਕਟਰ-17 ਦੇ ਡੀਸੀ ਦਫ਼ਤਰ ਪਹੁੰਚੇ। ਨਾਮਜ਼ਦਗੀ ਭਰਨ ਸਮੇਂ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਸਤਿੰਦਰ ਧਵਨ, ਬੇਟਾ ਵਿਕਰਮ ਧਵਨ, ਸਲੀਮ ਖ਼ਾਨ, ਸੀਨੀਅਰ ਐਡਵੋਕੇਟ ਰਵਿੰਦਰ ਕਿਸ਼ਨ, ਜੁਝਾਰ ਸਿੰਘ ਆਦਿ ਮੌਜੂਦ ਸਨ।
ਉਨ੍ਹਾਂ ਕਵਰਿੰਗ ਕੈਂਡੀਡੇਟ ਪ੍ਰੇਮ ਗਰਗ ਨੂੰ ਬਣਾਇਆ ਹੈ।ਇਸ ਤੋਂ ਪਹਿਲਾਂ ਧਵਨ ਰੋਡ ਸ਼ੋਅ ਕੱਢਦੇ ਹੋਏ ਖੁੱਲ੍ਹੀ ਜੀਪ 'ਚ ਡੀਸੀ ਦਫ਼ਤਰ ਪੁੱਜੇ।ਧਵਨ ਰੋਡ ਸ਼ੋਅ ਦੌਰਾਨ ਵੱਡੀ ਗਿਣਤੀ 'ਚ 'ਆਪ' ਵਲੰਟੀਅਰ ਮੋਟਰਸਾਈਕਲਾਂ 'ਤੇ ਉਨ੍ਹਾਂ ਦੇ ਕਾਫ਼ਿਲੇ ਨਾਲ ਸਨ। ਸਾਰੇ ਵਾਹਨਾਂ 'ਤੇ ਝਾੜੂ ਤੇ ਆਮ ਆਦਮੀ ਪਾਰਟੀ ਦੇ ਝੰਡੇ ਲੱਗੇ ਹੋਏ ਸਨ। ਹਾਲਾਂਕਿ ਇਸ ਦੌਰਾਨ ਟ੍ਰੈਫਿਕ ਜਾਮ ਲੱਗਣ ਕਾਰਨ ਆਮ ਲੋਕਾਂ ਨੂੰਜ਼ਰੂਰ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।



