ਜਲੰਧਰ , 07 ਮਈ ( NRI MEDIA )
ਕਾਂਗਰਸ ਨੂੰ ਜਲੰਧਰ ਵਿੱਚ ਵੱਡਾ ਝਟਕਾ ਲੱਗਾ ਹੈ ਪਿਛਲੇ ਕੁਝ ਦਿਨਾਂ ਤੋਂ ਅਫਵਾਹਾਂ ਸਨ ਕਿ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਆਖਿਰਕਾਰ ਚੰਦਨ ਗਰੇਵਾਲ ਨੇ ਕਾਂਗਰਸ ਦਾ ਹੱਥ ਫੜਨ ਦੀ ਜਗ੍ਹਾ ਅਕਾਲੀ ਦਲ ਦੀ ਤਕੜੀ ਨੂੰ ਫੜ ਲਿਆ ਗਿਆ , ਚੰਦਨ ਗਰੇਵਾਲ ਆਪਣੇ ਸਾਥੀਆਂ ਦੇ ਨਾਲ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ , ਮੰਗਲਵਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੰਦਨ ਗਰੇਵਾਲ ਦੇ ਘਰ ਗਏ ਅਤੇ ਉਨਾਂ ਨੂੰ ਪਾਰਟੀ' ਚ ਸ਼ਾਮਲ ਕੀਤਾ , ਇਸ ਮੌਕੇ ਅਕਾਲੀ ਦਲ ਦੇ ਵਰਕਰ ਵੀ ਵੱਡੀ ਗਿਣਤੀ ਵਿੱਚ ਮਜੂਦ ਸਨ |
ਇਸ ਤੋਂ ਪਹਿਲਾ ਚੰਦਨ ਗਰੇਵਾਲ 13 ਅਪ੍ਰੈਲ ਨੂੰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਮੁੱਖ ਸੁਨੀਲ ਜਾਖੜ ਦੀ ਹਾਜ਼ਰੀ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਸਨ ਪਰ 2 ਘੰਟੇ ਬਾਅਦ ਹੀ ਉਨ੍ਹਾਂ ਨੇ ਪਾਰਟੀ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ , ਸੂਤਰਾਂ ਨੇ ਦੱਸਿਆ ਕਿ ਗਰੇਵਾਲ ਕਾਂਗਰਸ ਪਾਰਟੀ ਵਲੋਂ ਉਨ੍ਹਾਂ ਦੀਆ ਮੰਗਾਂ ਨਾ ਮੰਗੇ ਜਾਣ ਤੋਂ ਨਾਰਾਜ਼ ਸਨ , ਜਲੰਧਰ ਲੋਕਸਭਾ ਸੀਟ ਉੱਤੇ ਦਲਿਤ ਵਾਲਮੀਕਿ ਭਾਈਚਾਰੇ ਦਾ ਦਬਦਬਾ ਵੀ ਸ਼ਾਮਲ ਹੈ ,ਅਕਾਲੀ ਦਲ ਵਿੱਚ ਆਉਣ ਤੋਂ ਬਾਅਦ ਦੋਆਬਾ ਖੇਤਰ ਵਿੱਚ ਚੰਦਨ ਗਰੇਵਾਲ ਕਾਂਗਰਸ ਦਾ ਵੋਟ ਗਣਿਤ ਵਿਗਾੜ ਸਕਦੇ ਹਨ |



