UNITED NRI POST ਸਪੈਸ਼ਲ ਰਿਪੋਰਟ : ਲੜਾਈ ਕੁਰਸੀ ਦੀ ਲੋਕ ਸਭਾ ਹਲਕਾ ਚੰਡੀਗੜ ਦੀ ਰਿਪੋਰਟ

by mediateam

ਚੰਡੀਗੜ : ਲੋਕ ਸਭਾ ਚੋਣਾਂ ਨੂੰ ਲੈ ਕੇ ਜਿਥੇ ਪੰਜਾਬ ਵਿਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਨਾਲ ਗਰਮ ਹੈ। ਉਥੇ ਸੂਬੇ ਦੀ ਰਾਜਧਾਨੀ ਚੰਡੀਗੜ ਦੀ ਇਕਮਾਤਰ ਲੋਕ ਸਭਾ ਸੀਟ 'ਤੇ ਵੀ ਇਸ ਵਾਰ ਮੁਕਾਬਲਾ ਬੇਹੱਦ ਦਿਲਚਸਪ ਬਣ ਗਿਆ ਹੈ। ਰਾਜਧਾਨੀ 'ਚ ਚਾਹੇ ਚੋਣ ਪ੍ਰਚਾਰ ਉਮੀਦਵਾਰ ਵੱਖਰੇ ਤੀਰਕੇ ਨਾਲ ਕਰ ਰਹੇ ਹੋਣ। ਪਰ ਚੰਡੀਗੜ ਸੀਟ 'ਤੇ ਲੋਕ ਸਭਾ ਚੋਣਾਂ 'ਚ 36 ਉਮੀਦਵਾਰ ਚੋਣ ਦੰਗਲ 'ਚ ਮੌਜੂਦ ਹਨ। ਜਿਨ੍ਹਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਰਾਜਧਾਨੀ ਦੇ 6 ਲੱਖ 15 ਹਜ਼ਾਰ 214 ਵੋਟਰ ਕਰਨਗੇ। ਕਾਂਗਰਸ ਨੇ ਚੰਡੀਗੜ ਤੋਂ ਤਿੰਨ ਵਾਰ ਲਗਾਤਾਰ ਸਾਂਸਦ ਚੁਣੇ ਗਏ ਤੇ ਕੇਂਦਰੀ ਮੰਤਰੀ ਰਹੇ ਪਵਨ ਬਾਂਸਲ ਨੂੰ ਉਮੀਦਵਾਰ ਬਣਾਇਆ ਹੈ। 

ਭਾਰਤੀ ਜਨਤਾ ਪਾਰਟੀ ਨੇ ਮੌਜੂਦਾ ਸਾਂਸਦ ਕਿਰਨ ਖੇਰ ਤੇ ਮੁੜ ਭਰੋਸਾ ਕੀਤਾ ਅਤੇ ਆਮ ਆਦਮੀ ਪਾਰਟੀ ਵਲੋ ਸਾਬਕਾ ਮੰਤਰੀ ਹਰੀਮੋਹਨ ਧਵਨ ਨੂੰ ਚੋਣ ਦੰਗਲ ਵਿਚ ਉਤਾਰਿਆ ਗਿਆ ਹੈ। ਇਨ੍ਹਾਂ ਤਿੰਨਾਂ ਉਮੀਦਵਾਰਾਂ 'ਚ ਹੀ ਤਿਕੌਣੀ ਟੱਕਰ ਹੋਣ ਦੀ ਸੰਭਾਵਨਾ ਹੈ। ਪਰ ਬੀਐਸਪੀ ਵਲੋ ਪੀਡੀਏ ਗਠਜੋੜ ਦੇ ਉਮੀਦਵਾਰ ਪਰਵੀਨ ਕੁਮਾਰ, ਭਾਰਤੀ ਕਿਸਾਨ ਪਾਰਟੀ ਦੀ ਰਮਨੀਤ, ਜਨਰਲ ਸਮਾਜ ਪਾਰਟੀ ਦੇ ਸਤੀਸ਼ ਕੁਮਾਰ, ਅਖਿਲ ਭਾਰਤੀਏ ਆਪਣਾ ਦਲ ਦੀ ਜੋਤੀ ਸਮੇਤ ਹੋਰਨਾਂ ਛੋਟੀਆਂ ਰਾਜਸੀ ਪਾਰਟੀ ਤੇ ਅਜ਼ਾਦ ਉਮੀਦਵਾਰ ਚਾਹੇ ਕੋਈ ਵੱਡਾ ਉਲਟਫੇਰ ਨਾ ਕਰ ਸਕਣ। 

ਪਰ ਇਹ ਉਮੀਦਵਾਰ ਕਈ ਜਿੱਤ ਦੇ ਦਾਅਵੇਦਾਰਾਂ ਦਾ ਖੇਡ ਵਿਗਾੜ ਸਕਦੇ ਹਨ। ਚੰਡੀਗੜ ਲੋਕ ਸਭਾ ਸੀਟ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਇਥੇ ਕਾਂਗਰਸ ਤੇ ਭਾਜਪਾ ਦਾ ਹੀ ਕਬਜ਼ਾ ਰਿਹਾ ਹੈ। 1999,2004 ਤੇ 2009 ਵਿਚ ਕਾਂਗਰਸ ਦੇ ਪਵਨ ਬਾਂਸਲ ਇਥੇ ਲਗਾਤਾਰ ਤਿੰਨ ਵਾਰ ਜਿੱਤੇ ਹਨ। ਸਾਲ 2014 ਵਿਚ ਬਾਜੀ ਪਲਟੀ ਤੇ ਭਾਜਪਾ ਨੇ ਇਹ ਸੀਟ ਕਾਂਗਰਸ ਤੋਂ ਖੋਹ ਲਈ। ਹੁਣ ਇਸ ਵਾਰ ਤਿਕੌਣੀ ਟੱਕਰ ਵਿਚ ਕੌਣ ਬਾਜੀ ਮਾਰਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ।

More News

NRI Post
..
NRI Post
..
NRI Post
..