ਬਟਾਲਾ (ਵਿਕਰਮ ਸਹਿਜਪਾਲ) : ਗੁਰਦਾਸਪੁਰ-ਅੰਮ੍ਰਿਤਸਰ ਹਾਈਵੇ 'ਤੇ ਸੋਹਲ ਪਿੰਡ ਨੇੜੇ ਸਨੀ ਦਿਓਲ ਦੀ ਗੱਡੀ ਦਾ ਟਾਇਰ ਫਟ ਗਿਆ। ਇਸ ਕਾਰਨ ਉਸ ਦੀ ਗੱਡੀ ਦੀ ਦੂਜੀਆਂ ਗੱਡੀਆਂ ਨਾਲ ਟੱਕਰ ਹੋ ਗਈ।
ਇਸ ਹਾਦਸੇ 'ਚ ਜਾਨੀ ਨੁਕਸਾਨ ਨਹੀਂ ਹੋਇਆ ਹੈ। ਦਰਅਸਲ ਸਨੀ ਦਿਓਲ ਬਟਾਲਾ ਵਿਖੇ ਰੋਡ ਸ਼ੋਅ ਕਰ ਰਹੇ ਸਨ ਅਤੇ ਉਸ ਦੌਰਾਨ ਇਹ ਹਾਦਸਾ ਹੋਇਆ।



