ਮੇਰੀ ਵੀ ਇੰਦਰਾ ਗਾਂਧੀ ਵਾਂਗ ਹੋ ਸਕਦੀ ਹੈ ਹੱਤਿਆ : ਅਰਵਿੰਦ ਕੇਜਰੀਵਾਲ

by mediateam

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਉਨ੍ਹਾਂ ਦੀ ਜਾਨ ਦੇ ਪਿੱਛੇ ਪਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਾਂਗ ਉਨ੍ਹਾਂ ਦੀ ਵੀ ਹੱਤਿਆ ਹੋ ਸਕਦੀ ਹੈ। ਦਰਅਸਲ ਕੇਰਜੀਵਾਲ ਨੇ ਇਕ ਟਵੀਟ ਕਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਮੈਨੂੰ ਕਿਉਂ ਮਰਵਾਉਣਾ ਚਾਹੁੰਦੀ  ਹੈ। 


ਮੇਰਾ ਕਸੂਰ ਕੀ ਹੈ। ਮੈਂ ਦੇਸ਼ ਦੇ ਲੋਕਾਂ ਲਈ ਸਕੂਲ ਤੇ ਹਸਪਤਾਲ ਹੀ ਤਾਂ ਬਣਵਾ ਰਿਹਾ ਹਾਂ। ਪਹਿਲੀ ਵਾਰ ਦੇਸ਼ 'ਚ ਸਕੂਲ ਤੇ ਹਸਪਤਾਲ ਦੀ ਸਕਾਰਾਤਮਕ ਰਾਜਨੀਤੀ ਸ਼ੁਰੂ ਹੋਈ ਹੈ। ਭਾਜਪਾ ਇਸ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਆਖਰੀ ਸਾਹ ਤਕ ਮੈਂ ਦੇਸ਼ ਲਈ ਕੰਮ ਕਰਦਾ ਰਹਾਂਗਾ।

More News

NRI Post
..
NRI Post
..
NRI Post
..