ਅੰਮ੍ਰਿਤਸਰ , 25 ਮਈ ( NRI MEDIA )
ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਤਕਰਾਰ ਲਗਾਤਾਰ ਤੇਜ਼ ਹੋ ਰਹੀ ਹੈ ਇਸੇ ਵਿਚਕਾਰ ਹੁਣ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਇਕ ਵੱਡਾ ਬਿਆਨ ਦਿੱਤਾ ਹੈ ,ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਕਹਿਣ ਤੇ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਕੈਪਟਨ ਵੱਲੋਂ ਦਿੱਤੇ ਜਾ ਰਹੇ ਬਿਆਨ ਸਹੀ ਨਹੀਂ ਹਨ , ਉਨ੍ਹਾਂ ਨੇ ਬਿਨਾਂ ਕਿਸੇ ਦਾ ਨਾਮ ਲਏ ਇਸ਼ਾਰਾ ਕਰਦੇ ਹੋਏ ਕਿਹਾ ਕਿ ਕਾਂਗਰਸ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਪਾਰਟੀ ਵਿਚ ਰਹਿੰਦੇ ਹੋਏ ਵੀ ਹੋਰ ਪਾਰਟੀਆਂ ਲਈ ਕੰਮ ਕਰ ਰਹੇ ਹਨ ਨਵਜੋਤ ਕੌਰ ਸਿੱਧੂ ਦਾ ਇਹ ਬਿਆਨ ਕੈਪਟਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ |

ਡਾ. ਨਵਜੋਤ ਕੌਰ ਸਿੱਧੂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਮੰਤਰੀਆਂ ਵਲੋਂ ਸਿੱਧੂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਅੱਗੇ ਆਏ ਹਨ , ਇਸ ਵਾਰ ਉਨ੍ਹਾਂ ਦਾ ਅੰਦਾਜ਼ ਬਹੁਤ ਹਮਲਾਵਰ ਹੈ , ਉਨ੍ਹਾਂ ਨੇ ਕਿਹਾ ਕਿ ਸਿੱਧੂ ਨੇ ਗਲਤ ਕੁਝ ਨਹੀਂ ਕਿਹਾ ਪਤਾ ਨਹੀਂ ਕੁਝ ਲੋਕਾਂ ਨੂੰ ਮਿਰਚਾਂ ਕਿਉਂ ਲੱਗੀਆਂ ਹਨ , ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਬਾਦਲ ਨਾਲ ਮੁਲਾਕਾਤ ਕਰ ਚੁੱਕੇ ਹਨ ਅਤੇ ਕਾਂਗਰਸ ਵਿੱਚ ਰਹਿੰਦਿਆਂ ਪਾਰਟੀ ਨੂੰ ਹਰਾ ਰਹੇ ਹਨ ਉਹ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੇ ਹਨ, ਉਨ੍ਹਾਂ ਨੂੰ ਠੋਕ ਦੇਣਾ ਚਾਹੀਦਾ ਹੈ , ਇਸ ਵਿੱਚ ਕੀ ਗਲਤ ਹੈ ?
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਇਹ ਵਿਵਾਦ ਹੁਣ ਹਾਈਕਮਾਂਡ ਤਕ ਪੁੱਜ ਚੁਕਾ ਹੈ , ਦੱਸਿਆ ਜਾ ਰਿਹਾ ਹੈ ਕਿ ਇਸ ਵਿਵਾਦ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਭਾਰੀ ਆਸ਼ਾ ਕੁਮਾਰੀ ਵੀ ਕਾਫੀ ਨਾਰਾਜ਼ ਹਨ ਉਨ੍ਹਾਂ ਨੇ ਜਲਦ ਹੀ ਇਸ ਮਾਮਲੇ ਦੀ ਅਤੇ ਸਿੱਧੂ ਦੇ ਬਿਆਨਾਂ ਦੀ ਸੀਡੀ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਗੇ ਰੱਖਣ ਦੀ ਗੱਲ ਕਹੀ ਹੈ |



