ਵੈੱਬ ਡੈਸਕ (ਵਿਕਰਮ ਸਹਿਜਪਾਲ) : ਭਾਰਤੀ ਹਵਾਈ ਫ਼ੌਜ (ਆਈ.ਏ.ਐੱਫ) ਦਾ ਟ੍ਰਾਂਸਪੋਰਟ ਜਹਾਜ਼ AN 32 ਲਾਪਤਾ ਹੋਣ ਦੀ ਖ਼ਬਰ ਹੈ। ਭਾਰਤੀ ਹਵਾਈ ਫੌਜ ਦੇ ਇਸ ਜਹਾਜ਼ ਨਾਲ 1 ਵਜੇ ਤੋਂ ਬਾਅਦ ਸੰਪਰਕ ਟੁੱਟ ਗਿਆ। ਏ.ਐੱਨ 32 ਜਹਾਜ਼ ਨੇ ਅਸਮ ਦੇ ਜੋਰਹਾਟ ਤੋਂ ਦੁਪਹਿਰ 12:25 ਵਜੇ ਉਡਾਨ ਭਰੀ ਸੀ।
ਇਸ ਜਹਾਜ਼ ਵਿੱਚ 8 ਕਰਮਚਾਰੀ (ਜਹਾਜ਼ ਦੇ ਕਰਮਚਾਰੀ) ਅਤੇ 5 ਯਾਤਰੀ ਸਵਾਰ ਸਨ। ਲਾਪਤਾ ਹੋਏ ਜਹਾਜ਼ ਦੀ ਭਾਲ ਕੀਤੀ ਜਾ ਰਹੀ ਹੈ। ਇਹ ਜਹਾਜ਼ ਅਰੁਣਾਚਲ ਪ੍ਰਦੇਸ਼ ਦੇ ਮੈਂਚੁਕਾ ਅਡਵਾਂਸਡ ਲੈਂਡਿੰਗ ਗਰਾਉਂਡ 'ਤੇ ਲੈਂਡ ਹੋਣਾ ਸੀ। ਜ਼ਿਕਰਯੋਗ ਹੈ ਕਿ ਲੈਂਡਿੰਗ ਗਰਾਉਂਡ ਚੀਨ ਸਰਹੱਦ ਦੇ ਕਾਫ਼ੀ ਨੇੜੇ ਹੈ। ਪਹਾੜੀ ਇਲਾਕਾ ਹੋਣ ਅਤੇ ਮੌਸਮ ਦੀ ਖ਼ਰਾਬੀ ਦੇ ਚੱਲਦਿਆ ਬਚਾਅ ਅਤੇ ਰਾਹਤ ਅਭਿਆਨ ਵਿੱਚ ਮੁਸ਼ਕਲ ਆ ਰਹੀ ਹੈ।



