ਜਲੰਧਰ , 20 ਮਾਰਚ ( NRI MEDIA )
ਜਲੰਧਰ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਇੱਕ ਨਿੱਜੀ ਚੈਨਲ ਵੱਲੋਂ ਕੀਤੇ ਗਏ ਸਟਿੰਗ ਅਪਰੇਸ਼ਨ ਵਿੱਚ ਫਸ ਗਏ ਹਨ ਜਿਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਗਰਮਾ ਗਈ ਹੈ , ਨਿਜੀ ਚੈੱਨਲ ਵਲੋਂ ਕੀਤੇ ਗਏ ਸਟਿੰਗ ਅਪਰੇਸ਼ਨ ਵਿੱਚ ਜਲੰਧਰ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਕੰਮ ਦੇ ਬਦਲੇ ਪੈਸੇ ਲੈਣ ਦੀ ਗੱਲ ਕਬੂਲ ਰਹੇ ਹਨ , ਇਸ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ,ਚੌਧਰੀ ਇਸ ਸਮੇ ਦਿੱਲੀ ਵਿੱਚ ਹਨ , ਉਨ੍ਹਾਂ ਨੇ ਦਿੱਲੀ ਤੋਂ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਟੀ.ਵੀ. ਚੈਨਲ ਨੇ ਉਨ੍ਹਾਂ ਦੀ ਤਸਵੀਰ ਨੂੰ ਖਰਾਬ ਕਰਨ ਲਈ ਇਹ ਦੋਸ਼ ਲਗਾਏ ਹਨ |
ਦਿੱਲੀ ਵਿਚ ਪਿਛਲੇ ਦਿਨੀ ਚੌਧਰੀ ਦਾ ਸਟਿੰਗ ਅਪ੍ਰੇਸ਼ਨ ਕੀਤਾ ਗਿਆ ਸੀ , ਨਿੱਜੀ ਟੀਵੀ ਚੈਨਲ ਵਲੋਂ ਇਸ ਨੂੰ ਮੰਗਲਵਾਰ ਨੂੰ ਦਿਖਾਇਆ ਗਿਆ ਹੈ , ਇਸ ਵਿੱਚ ਜਲੰਧਰ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਕਿਹਾ ਕਿ ਇਸ ਸਮੇ ਕਿਸੇ ਵੀ ਸਿਆਸਤਦਾਨ ਕੋਲ ਪੈਸੇ ਨਹੀਂ ਹਨ ਕਿਉਂਕਿ ਪ੍ਰਧਾਨਮੰਤਰੀ ਮੋਦੀ ਨੇ ਨੌਟਬੰਦੀ ਨਾਲ ਦੇਸ਼ ਦੀ ਦਿਸ਼ਾ ਬਾਦਲ ਦਿੱਤੀ ਹੈ ਅਤੇ ਭ੍ਰਿਸ਼ਟਾਚਾਰ ਘੱਟ ਗਿਆ ਹੈ ,ਪੈਸੇ ਬਦਲੇ ਠੇਕੇ ਦੇਣ ਦੀ ਗੱਲ ਤੇ ਉਨ੍ਹਾਂ ਨੇ ਕਿਹਾ ਕਿ ਯੂ.ਪੀ.ਏ ਦੀ ਸਰਕਾਰ ਆਉਣਾ ਤੇ ਇਨਾ ਗੱਲਾਂ ਦੀ ਦੇਖਭਾਲ ਕੀਤੀ ਜਾਵੇਗੀ |
ਲੋਕਾਂ ਸਭਾ ਚੋਣਾਂ ਦੇ ਸੀਜ਼ਨ ਵਿਚ ਇਸ ਸਟਿੰਗ ਅਪ੍ਰੇਸ਼ਨਤੋਂ ਬਾਅਦ ਕਾਂਗਰਸ ਲਈ ਵੱਡੀ ਮੁਸ਼ਕਲ ਖੜੀ ਹੋ ਗਈ ਹੈ ਪਾਰਟੀ ਬੇਕਫੁੱਟ ਤੇ ਆ ਗਈ ਹੈ , ਪਾਰਟੀ ਦੇ ਸੀਨੀਅਰ ਨੇਤਾ ਹੁਣ ਇਸ ਗੱਲ ਵਿੱਚ ਜੁਟੇ ਹੋਏ ਹਨ ਕਿ ਇਹ ਸਟਿੰਗ ਲੋਕਾਂ ਸਭਾ ਚੋਣਾਂ ਨੂੰ ਕਿਵੇਂ ਪ੍ਰਭਾਵਤ ਕਰ ਸਕਦਾ ਹੈ |



