ਮੰਤਰੀ ਓਪੀ ਸੋਨੀ ਦੇ ਗ਼ਿਲੇ-ਸ਼ਿਕਵੇ ਦੂਰ,ਨਵਜੋਤ ਸਿੰਘ ਸਿੱਧੂ ਬਾਰੇ ਦੁਚਿੱਤੀ ਬਣੀ ਹੋਈ

by

ਚੰਡੀਗੜ : ਕੈਬਨਿਟ ਮੰਤਰੀ ਓਪੀ ਸੋਨੀ ਦੇ ਗ਼ਿਲੇ-ਸ਼ਿਕਵੇ ਦੂਰ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਸੋਨੀ ਨੇ ਅੱਜ ਮੈਡੀਕਲ ਐਜੂਕੇਸ਼ਨ, ਫੂਡ ਪ੍ਰੋਸੈੱਸਿੰਗ ਅਤੇ ਸੁਤੰਤਰਤਾ ਸੈਨਾਨੀ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ ਜਦਕਿ ਨਵਜੋਤ ਸਿੰਘ ਸਿੱਧੂ ਬਾਰੇ ਦੁਚਿੱਤੀ ਬਣੀ ਹੋਈ ਹੈ। ਸਿੱਧੂ ਨਵਾਂ ਵਿਭਾਗ ਸੰਭਾਲਣਗੇ ਜਾਂ ਨਹੀਂ, ਇਸ ਸਬੰਧੀ ਤਸਵੀਰ ਫ਼ਿਲਹਾਲ ਸਪਸ਼ਟ ਨਹੀਂ ਹੋਈ ਹੈ।ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਕੁਝ ਦਿਨ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 13 ਮੰਤਰੀਆਂ ਦੇ ਵਿਭਾਗਾਂ 'ਚ ਫੇਰ-ਬਦਲ ਕੀਤਾ ਸੀ। 

ਇਸ ਤਬਦੀਲੀ ਤੋਂ ਸਭ ਤੋਂ ਵੱਧ ਨਾਰਾਜ਼ ਤੱਤਕਾਲੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਅਤੇ ਸਿੱਖਿਆ ਮੰਤਰੀ ਓਪੀ ਸੋਨੀ ਹੋਏ ਸਨ। ਬਾਕੀ ਮੰਤਰੀਆਂ ਨੇ ਆਪੋ-ਆਪਣੇ ਨਵੇਂ ਵਿਭਾਗ ਦੀ ਜ਼ਿੰਮੇਵਾਰੀ ਸੰਭਾਲੀ ਲਈ ਸੀ ਪਰ 18 ਦਿਨਾਂ ਬਾਅਦ ਵੀ ਨਾ ਤਾਂ ਸਿੱਧੂ ਅਤੇ ਨਾ ਹੀ ਸੋਨੀ ਨੇ ਆਪਣੇ ਨਵੇਂ ਵਿਭਾਗ ਦੀ ਜ਼ਿੰਮੇਵਾਰੀ ਸੰਭਾਲੀ ਸੀ, ਪਰ ਸੋਨੀ ਨੇ ਮੰਗਲਵਾਰ ਨੂੰ ਕੰਮਕਾਜ ਸੰਭਾਲ ਲਿਆ ਹੈ। ਇਸ ਮੌਕੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਵੀ ਮੌਜੂਦ ਸਨ।

More News

NRI Post
..
NRI Post
..
NRI Post
..