ਕਾਂਗਰਸੀ ਐਮਪੀ ਚੌਧਰੀ ਦੇ ਸਟਿੰਗ ਤੋਂ ਬਾਅਦ ਸੀਬੀਆਈ ਜਾਂਚ ਦੀ ਮੰਗ

by

ਜਲੰਧਰ , 21 ਮਾਰਚ ( NRI MEDIA ) 

ਜਲੰਧਰ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਇੱਕ ਨਿੱਜੀ ਚੈਨਲ ਵੱਲੋਂ ਕੀਤੇ ਗਏ ਸਟਿੰਗ ਅਪਰੇਸ਼ਨ ਵਿੱਚ ਫਸ ਗਏ ਸਨ ਜਿਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਗਰਮਾ ਗਈ ਹੈ , ਨਿਜੀ ਚੈੱਨਲ ਵਲੋਂ ਕੀਤੇ ਗਏ ਸਟਿੰਗ ਅਪਰੇਸ਼ਨ ਵਿੱਚ ਜਲੰਧਰ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਕੰਮ ਦੇ ਬਦਲੇ ਪੈਸੇ ਲੈਣ ਦੀ ਗੱਲ ਕਬੂਲ ਰਹੇ ਸਨ , ਹੁਣ ਇਸ ਮਾਮਲੇ ਤੇ ਅਕਾਲੀ ਦਲ ਨੇ ਕਾਂਗਰਸ ਖਿਲਾਫ ਮੋਰਚਾ ਖੋਲ ਦਿੱਤਾ ਹੈ , ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਵਿਧਾਇਕ ਪਵਨ ਟੀਨੂੰ ਨੇ ਸਟਿੰਗ ਵਿਚ ਫਸਣ ਵਾਲੇ ਚੌਧਰੀ ਵਿਰੁੱਧ ਸੀਬੀਆਈ ਜਾਂ ਈਡੀ ਦੀ ਜਾਂਚ ਦੀ ਮੰਗ ਕੀਤੀ ਹੈ, ਟੀਨੂੰ ਨੇ ਪ੍ਰੈਸ ਕਾਨਫਰੰਸ ਕਰ ਕਾਂਗਰਸ ਤੇ ਨਿਸ਼ਾਨਾ ਸਾਧਿਆ ਹੈ |


ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਟੀਨੂੰ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਮੈਂਬਰ ਪਾਰਲੀਮੈਂਟ ਚੌਧਰੀ ਦਾ ਇਹ ਸਾਰਾ ਮਾਮਲਾ ਦਿੱਲੀ ਵਿਚ ਹੋਇਆ ਹੈ ਇਸ ਲਈ ਕੇਂਦਰੀ ਏਜੰਸੀ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ , ਕੇਂਦਰ ਸਰਕਾਰ ਨੂੰ ਈਡੀ ਜਾਂ ਸੀ.ਬੀ.ਆਈ. ਤੋਂ ਇਸ ਮਾਮਲੇ ਦੀ ਜਾਂਚ ਕਰਾਉਣੀ ਚਾਹੀਦੀ ਹੈ ਤਾਂ ਕਿ ਇਹ ਦੇਖਿਆ ਜਾ ਸਕੇ ਕਿ ਇਸ ਵਿਚ ਕੌਣ - ਕੌਣ ਸ਼ਾਮਲ ਹਨ , ਟੀਨੂੰ ਨੇ ਕਿਹਾ ਕਿ ਚੌਧਰੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਫੰਡ ਆਪਣੇ ਲਈ ਇਕੱਠਾ ਕਰ ਰਹੇ ਸਨ ਜਾਂ ਪਾਰਟੀ ਫੰਡ ਕਾਂਗਰਸ ਮੁਖੀ ਰਾਹੁਲ ਗਾਂਧੀ ਦੇ ਨਿਰਦੇਸ਼ਾਂ 'ਤੇ ਇਕਤਾਹ ਕੀਤਾ ਜਾ ਰਿਹਾ ਹੈ |

ਪਵਨ ਟੀਨੂੰ ਨੇ ਸਾਫ ਕੀਤਾ ਕਿ ਜਿਸ ਭਾਜਪਾ ਸਾਂਸਦ ਦਾ ਸਟਿੰਗ ਸਾਹਮਣੇ ਆਈ ਹੈ , ਭਾਜਪਾ ਨੇ ਉਸ ਉੱਤੇ ਸਖ਼ਤ ਕਾਰਵਾਈ ਕਰਨ ਦੀ ਗੱਲ ਕਹਿ ਹੈ ਪਰ ਕਾਂਗਰਸੀ ਐਮਪੀ ਚੌਧਰੀ ਦੇ ਸਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਮੁਖੀ ਸੁਨੀਲ ਜਾਖੜ ਨੇ ਇਸ ਮਾਮਲੇ ਤੇ ਛੁਪੀ ਸਾਧ ਲਈ ਹੈ ਅਤੇ ਕੋਈ ਵੀ ਬਿਆਨ ਨਹੀਂ ਦਿੱਤਾ , ਉਨ੍ਹਾਂ ਕਿਹਾ ਕਿ ਚੌਧਰੀ ਸੰਤੋਖ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸਟਿੰਗ ਵਿਚ ਦੇਖਿਆ ਗਿਆ ਬੈਗ ਕਿੱਥੇ ਹੈ ਅਤੇ ਉਸ ਵਿਚ ਕੀ ਹੈ |

ਜਲੰਧਰ ਦੇ ਸੀਨੀਅਰ ਅਕਾਲੀ ਆਗੂ ਸੇਠ ਸਤਪਾਲ ਮੱਲ ਨੇ ਕਿਹਾ ਕਿ ਚੌਧਰੀ ਸੰਤੋਖ ਨੇ ਦਲਿਤਾਂ ਦਾ ਕੋਈ ਵਿਕਾਸ ਨਹੀਂ ਕੀਤਾ ਸਗੋਂ ਸਿਰਫ ਆਪਣੇ ਪਰਿਵਾਰ ਦਾ ਵਿਕਾਸ ਕੀਤਾ ਹੈ , ਇਸ ਦੌਰਾਨ ਵਿਧਾਇਕ ਟੀਨੂ, ਸੇਠ ਸਤਪਾਲ ਮੱਲ, ਬਲਜੀਤ ਨਿਹਾਲ ਨੇ ਕਿਹਾ ਕਿ ਕਾਂਗਰਸ ਦੇ ਲੋਕ ਭ੍ਰਿਸ਼ਟਾਚਾਰ ਕੀਤੇ ਬਿਨਾਂ ਨਹੀਂ ਰਹਿ ਸਕਦੇ ਹਨ |

More News

NRI Post
..
NRI Post
..
NRI Post
..