ਮੋਦੀ ਵਰਗਾ ਕੋਈ ਮਜ਼ਬੂਤ ਨੇਤਾ ਦੇਸ਼ ਵਿਚ ਨਹੀਂ ਹੈ ਮਜੂਦ – ਬਾਦਲ

by

ਸ਼੍ਰੀ ਮੁਕਤਸਰ ਸਾਹਿਬ , 28 ਮਾਰਚ ( NRI MEDIA )

ਲੋਕ ਸਭਾ ਚੋਣਾਂ ਦਾ ਦੌਰ ਆਉਂਦੇ ਹੀ ਦੇਸ਼ ਭਰ ਵਿੱਚ ਬਿਆਨਬਾਜ਼ੀ ਤੇਜ਼ ਹੋ ਗਈ ਹੈ ਕੁਝ ਆਪਣੇ ਵਿਰੋਧੀਆਂ ਦੇ ਵਿਰੋਧ ਵਿੱਚ ਅਤੇ ਆਪਣੇ ਗੱਠਜੋੜ ਦੇ ਹੱਕ ਵਿੱਚ ਬਿਆਨ ਦੇ ਰਹੇ ਹਨ , ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ , ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਕਿਹਾ ਕਿ ਪੂਰੇ ਦੇਸ਼ ਵਿੱਚ ਉਨ੍ਹਾਂ ਵਰਗਾ ਕੋਈ ਨੇਤਾ ਨਹੀਂ ਹੈ , ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਅਹੁਦੇ ਲਈ ਮੋਦੀ ਦੇ ਬਰਾਬਰ ਦਾ ਕੋਈ ਵੀ ਨੇਤਾ ਦੇਸ਼ ਵਿੱਚ ਮੌਜੂਦ ਨਹੀਂ ਹੈ , ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਬਿਆਨ ਆਪਣੀ ਇੱਕ ਜਨਸਭਾ ਦੌਰਾਨ ਦਿੱਤਾ ਹੈ |


ਪ੍ਰਕਾਸ਼ ਸਿੰਘ ਬਾਦਲ ਨੇ ਬੁੱਧਵਾਰ ਨੂੰ ਲੰਬੀ ਹਲਕੇ ਦੇ ਪਿੰਡਾਂ ਦੇ ਦੌਰੇ ਦੌਰਾਨ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ , ਪ੍ਰਧਾਨਮੰਤਰੀ ਮੋਦੀ ਦੀ ਪ੍ਰਸ਼ੰਸਾ ਕਰਦੇ ਹੋਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੋਦੀ ਦਾ ਕੋਈ ਕਾਬਲ ਆਗੂ ਨਹੀਂ ਹੈ , ਉਨ੍ਹਾਂ ਅੱਗੇ ਬੋਲਦੇ ਹੋਏ ਕਿਹਾ ਕਿ ਮੋਦੀ ਨੇ ਅੱਤਵਾਦ ਫੈਲਾਉਣ ਵਾਲਿਆਂ ਨੂੰ ਅਜਿਹਾ ਕਰਾਰਾ ਜਵਾਬ ਦਿੱਤਾ ਹੈ, ਜਿਸ ਉੱਤੇ ਹਰ ਭਾਰਤੀ ਨੂੰ ਮਾਨ ਹੈ ,ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਵੀ ਖੁਸ਼ ਹਨ , ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਦੇਸ਼ ਤੋਂ ਬਾਹਰ ਨਹੀਂ ਨਿਕਲਦੇ ਸਨ ਪਰ ਜਦੋ ਦੇ ਮੋਦੀ ਨੇ ਵਿਦੇਸ਼ ਦੌਰੇ ਸ਼ੁਰੂ ਕੀਤੇ ਭਾਰਤ ਦੇ ਸਨਮਾਨ ਵਿੱਚ ਵਾਧਾ ਹੋਇਆ ਹੈ |

ਉਨ੍ਹਾਂ ਨੇ ਮਜੂਦਾ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਵਿੱਚ ਕੋਈ ਵਿਕਾਸ ਨਹੀਂ ਹੋ ਰਿਹਾ ਹੈ. ਪੰਜਾਬ ਵਿੱਚ ਕਾਨੂੰਨ ਦਾ ਰਾਜ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ , ਨਸ਼ੇ ਤੇ ਕੋਈ ਰੋਕ ਨਹੀਂ ਲੱਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਵਿੱਚ ਸੂਬਾ ਪਿੱਛੇ ਵੱਲ ਗਿਆ ਹੈ , ਸੂਬੇ ਵਿੱਚ ਹਾਲਤ ਬਹੁਤ ਮਾੜੇ ਹਨ , ਸੁਖਬੀਰ ਸਿੰਘ ਬਾਦਲ ਦੀ ਲੋਕ ਸਭਾ ਚੋਣ ਲੜਨ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਸੀਟ ਤੋਂ ਉਮੀਦਵਾਰ ਹੋਣ ਦੇ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕੁਝ ਨਹੀਂ ਦੱਸਿਆ ਸਗੋਂ ਉਹ ਸਵਾਲ ਨੂੰ ਟਾਲ ਗਏ |


More News

NRI Post
..
NRI Post
..
NRI Post
..