ਜਲੰਧਰ ‘ਚ ਪਏ ਮੀਂਹ ਨੇ ਪ੍ਰਸ਼ਾਸਨ ਵਲੋਂ ਕੀਤੇ ਪ੍ਰਬੰਧਾਂ ਦੀ ਖੋਲ੍ਹੀ ਪੋਲ

by mediateam

ਜਲੰਧਰ : ਜਲੰਧਰ 'ਚ ਤਕਰੀਬਨ ਲਗਾਤਾਰ ਇਕ ਘੰਟਾ ਮੀਂਹ ਪੈਣ ਨਾਲ ਦੌਰਾਨ ਹਾਈਵੇ 'ਤੇ ਪਾਣੀ ਭਰਨ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ ਦੀਆਂ ਗਲੀਆਂ 'ਚ ਵੀ ਪਾਣੀ ਭਰ ਗਿਆ l ਹਾਈਵੇ 'ਤੇ ਪਾਣੀ ਭਰਨ ਨਾਲ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ 'ਤੇ ਜਾਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਟ੍ਰੈਫਿਕ ਵੀ ਜਾਮ ਹੋ ਗਿਆ l ਰਿਹਾਇਸ਼ੀ ਇਲਾਕਿਆਂ 'ਚ ਪਾਣੀ ਭਰਨ ਕਾਰਨ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਪਾਣੀ 'ਚੋਂ ਲੰਘ ਕੇ ਪੜ੍ਹਨ ਜਾਣਾ ਪਿਆ ਜੇਕਰ ਗੱਲ ਨਿਗਮ ਪ੍ਰਸ਼ਾਸਨ ਦੀ ਕਰੀਏ ਤਾਂ ਇੰਝ ਜਾਪ ਰਿਹਾ ਹੈ ਕਿ ਨਿਗਮ ਪ੍ਰਸ਼ਾਸਨ ਵਲੋਂ ਬਰਸਾਤੀ ਮੌਸਮ ਤੋਂ ਪਹਿਲਾਂ ਕੋਈ ਵੀ ਇਤਜ਼ਾਮ ਨਹੀਂ ਕੀਤੇ ਗਏ l 

ਇਥੋਂ ਤੱਕ ਕਿ ਵਾਰਡ 80 ਦੇ ਕੌਂਸਲਰ ਦੇਸ ਰਾਜ ਜੱਸਲ ਦੀ ਰਿਹਾਇਸ਼ ਤੇ ਦਫਤਰ ਦੇ ਸਾਹਮਣੇ ਵੀ ਤਕਰੀਬਨ ਇਕ ਫੁੱਟ ਤੱਕ ਪਾਣੀ ਭਰ ਗਿਆ l ਨਿਗਮ ਪ੍ਰਸ਼ਾਸਨ ਦੀ ਇਸ ਤੋਂ ਵੱਡੀ ਅਣਗਹਿਲੀ ਕੀ ਹੋ ਸਕਦੀ ਹੈ ਕਿ ਨਿਗਮ ਪ੍ਰਸ਼ਾਸਨ ਨੂੰ ਚਲਾਉਣ ਵਾਲੇ ਕੌਂਸਲਰ ਦੇ ਘਰ ਅੱਗੇ ਵੀ ਸੀਵਰੇਜ ਸਮੱਸਿਆ ਹੋਣ ਕਰਕੇ ਅਕਸਰ ਪਾਣੀ ਭਰ ਜਾਂਦਾ ਹੈ l ਤੇਜ਼ ਮੀਂਹ ਨਾਲ ਮਾਈ ਹੀਰਾ ਗੇਟ ਨਜ਼ਦੀਕ ਪੈਂਦੇ ਪੂਰੀਆਂ ਮੁਹੱਲੇ 'ਚ ਸਥਿਤ ਮਕਾਨ ਦੀ ਛੱਤ ਡਿੱਗ ਗਈ l 

ਛੱਤ ਡਿੱਗਣ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ l ਇਸ ਸਬੰਧੀ ਵਾਰਡ 80 ਦੇ ਕੌਂਸਲਰ ਦੇਸ ਰਾਜ ਜੱਸਲ ਦਾ ਕਹਿਣਾ ਹੈ ਕਿ ਪਾਣੀ ਦੀ ਸਮੱਸਿਆ ਪੂਰੇ ਸ਼ਹਿਰ 'ਚ ਹੈ ਨਾ ਕਿ ਸਿਰਫ ਉਨ੍ਹਾਂ ਦੇ ਰਿਹਾਇਸ਼ ਸਾਹਮਣੇ l ਉਨ੍ਹਾਂ ਦਾ ਕਹਿਣਾ ਹੈ ਕਿ ਇਸ ਇਲਾਕੇ 'ਚ ਸੀਵਰੇਜ ਦੇ ਪ੍ਰਬੰਧਾਂ ਦਾ ਕੰਮ ਚੱਲ ਰਿਹਾ ਹੈ ਜਲਦ ਹੀ ਇਸ ਨੂੰ ਨਿਪਟਾ ਲਿਆ ਜਾਵੇਗਾ ਅਤੇ ਪਾਣੀ ਖੜ੍ਹੇ ਹੋਣ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ l

More News

NRI Post
..
NRI Post
..
NRI Post
..