ਸਿੱਧੂ ਹੈ ਆਧਾਰਹੀਣ ਵਿਅਕਤੀ, ਉਸ ਨਾਲ ਗੱਲ ਕਰਨੀ ਸਮੇਂ ਦੀ ਬਰਬਾਦੀ : ਸ਼ਵੇਤ ਮਲਿਕ

by

ਲੁਧਿਆਣਾ : ਨਵਜੋਤ ਸਿੰਘ ਸਿੱਧੂ ਆਧਾਰਹੀਣ ਵਿਅਕਤੀ ਹੈ, ਉਨ੍ਹਾਂ ਨਾਲ ਗੱਲ ਕਰਨੀ ਸਮੇਂ ਦੀ ਬਰਬਾਦੀ ਹੈ। ਇਨ੍ਹਾਂ ਸ਼ਬਦਾਂ ਨਾਲ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਵਾਰ ਕਰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਤੇ ਰਾਜਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਹੁਣ ਤਾਂ ਕਾਂਗਰਸ ਸਿੱਧੂ ਨੂੰ ਮੂੰਹ ਨਹੀਂ ਲੱਗਾ ਰਹੀ। ਜਦੋਂ ਖੁਦ ਉਨ੍ਹਾਂ ਦੀ ਪਾਰਟੀ 'ਚ ਉਨ੍ਹਾਂ ਦੀ ਨਹੀਂ ਸੁਣੀ ਜਾ ਰਹੀ ਤਾਂ ਉਹ ਕਿਹੜੇ ਮੂੰਹ ਨਾਲ ਭਾਜਪਾ ਖ਼ਿਲਾਫ਼ ਬੋਲਦੇ ਹਨ।

ਭਾਜਪਾ ਵੱਲ਼ੋਂ ਚਲਾਏ ਜਾ ਰਹੇ ਮੈਂਬਰਸ਼ਿਪ ਮੁਹਿੰਮ ਲ਼ਈ ਹੈਬੋਵਾਲ 'ਚ ਵਰਕਰਾਂ ਨੂੰ ਉਤਸ਼ਾਹਿਤ ਕਰਨ ਪਹੁੰਚੇ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਨੀਤੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਵਿਦੇਸ਼ ਨੀਤੀ ਦੀ ਤਾਕਤ ਦਾ ਹੀ ਨਤੀਜਾ ਹੈ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਖਾਲਿਸਤਾਨ ਸਮਰਥਕ ਗੋਪਾਲ ਚਾਵਲਾ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ। 

ਦੇਸ਼ ਭਰ 'ਚ ਚੱਲ ਰਹੇ ਮੈਂਬਰਸ਼ਿਪ ਮੁਹਿੰਮ 'ਚ ਲੋਕ ਖੁਦ ਵੱਧ-ਚੜ੍ਹ ਕੇ ਮੈਂਬਰਤਾ ਲੈ ਰਹੇ ਹਨ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਸੱਦੇ ਸਬੰਧੀ ਸਵਾਲ 'ਤੇ ਮਲਿਕ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਇਕ ਧਾਰਮਿਕ ਸਸੰਥਾ ਹੈ, ਉਸ ਦੇ ਫੈਸਲੇ 'ਤੇ ਉਹ ਕੋਈ ਟਿਪੱਣੀ ਨਹੀਂ ਕਰਨਗੇ। ਐੱਸਵਾਈਐੱਲ ਦੇ ਮੁੱਦੇ 'ਤੇ ਮਲਿਕ ਨੇ ਕਿਹਾ ਸਾਡਾ ਮੰਨਣਾ ਹੈ ਕਿ ਪੰਜਾਬ ਦੀ ਇਹ ਪ੍ਰਮੁੱਖ ਮੰਗ ਹੈ ਤੇ ਇਸ 'ਚ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ।

More News

NRI Post
..
NRI Post
..
NRI Post
..