ਪੰਜਾਬ ਕੈਬਨਿਟ ਦੀ ਪਿੱਚ ‘ਤੇ ਸਿੱਧੂ ਅਰਧ ਸੈਂਕੜਾ ਪਾਰੀ ਖੇਡ ਕੇ ਆਊਟ

by mediateam

ਚੰਡੀਗੜ : ਪੰਜਾਬ ਕੈਬਨਿਟ ਦੀ ਪਿੱਚ 'ਤੇ ਨਵਜੋਤ ਸਿੰਘ ਸਿੱਧੂ ਅਰਧ ਸੈਂਕੜਾ ਪਾਰੀ ਖੇਡ ਕੇ ਆਊਟ ਹੋ ਚੁੱਕੇ ਹਨ। ਹੁਣ ਉਨ੍ਹਾਂ ਕੋਲ ਪਵੇਲੀਅਨ 'ਚ ਬੈਠ ਕੇ ਮੈਚ ਦੇਖਣ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ। ਸਿੱਧੂ ਕਾਂਗਰਸ ਦੀ ਟੀਮ 'ਚ ਬਣੇ ਰਹਿਣਗੇ, ਇਸ ਦਾ ਫੈਸਲਾ ਹੁਣ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਵਾਡਰਾ ਦੇ ਭਵਿੱਖ 'ਤੇ ਤੈਅ ਕਰੇਗਾ। ਰਾਹੁਲ ਗਾਂਧੀ ਵੱਲੋਂ ਰਾਸ਼ਟਰੀ ਪ੍ਰਧਾਨ ਅਹੁਦੇ ਤੋਂ ਅਸਤੀਫ਼ੇ ਤੋਂ ਬਾਅਦ ਕਾਂਗਰਸ ਦਾ ਇਕ ਵਰਗ ਪ੍ਰਿਅੰਕਾ ਨੂੰ ਨਵੇਂ ਪ੍ਰਧਾਨ ਵਜੋਂ ਦੇਖ ਰਿਹਾ ਹੈ। ਅਜਿਹੇ 'ਚ ਪ੍ਰਿਅੰਕਾ ਸਿੱਧੂ ਨੂੰ ਕਾਂਗਰਸ ਦੀ ਟੀਮ 'ਚ ਬਣਾਏ ਰੱਖਣ ਲਈ ਅਹਿਮ ਫੈਸਲਾ ਲੈ ਸਕਦੀ ਹੈ। 

ਉਨ੍ਹਾਂ ਨੂੰ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) 'ਚ ਅਹਿਮ ਅਹੁਦਾ ਮਿਲ ਸਕਦਾ ਹੈ।ਅਹਿਮ ਗੱਲ ਇਹ ਹੈ ਕਿ ਸਿੱਧੂ ਦਾ ਅਸਤੀਫਾ ਉਸ ਵੇਲੇ ਆਇਆ ਹੈ, ਜਦ ਪ੍ਰਿਅੰਕਾ ਕਾਂਗਰਸ 'ਚ ਸਰਗਰਮੀ ਦਿਖਾ ਰਹੀ ਹੈ। ਸਿੱਧੂ ਨੂੰ ਕਾਂਗਰਸ 'ਚ ਲਿਆਉਣ ਦੇ ਪਿੱਛੇ ਵੀ ਪ੍ਰਿਅੰਕਾ ਹੀ ਸੀ। ਉਨ੍ਹਾਂ ਨੇ ਸਿੱਧੂ ਦਾ ਕੈਬਨਿਟ ਅਹੁਦਾ ਬਰਕਰਾਰ ਰੱਖਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਾਂਗਰਸ 'ਚ ਚੱਲ ਰਹੇ ਫੇਰ-ਬਦਲ ਕਾਰਨ ਉਹ ਸਿੱਧੂ ਦੀ ਮਦਦ ਨਹੀਂ ਸਕੀ। ਸਿੱਧੂ ਨੇ ਕੈਬਨਿਟ ਤੋਂ ਅਸਤੀਫਾ ਦਿੱਤਾ ਹੈ ਪਰ ਪਾਰਟੀ ਤੋਂ ਨਹੀਂ। ਅਜਿਹੇ 'ਚ ਸਿੱਧੂ ਕੋਲ 'ਵੇਟ ਐਂਡ ਵਾਚ' ਦੀ ਨੀਤੀ ਅਪਨਾਉਣ ਦੇ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ। 

ਕਿਉਂਕਿ ਜੇਕਰ ਪ੍ਰਿਅੰਕਾ ਦੇ ਹੱਥ 'ਚ ਕਾਂਗਰਸ ਦੀ ਕਮਾਂਡ ਆਉਂਦੀ ਹੈ ਤਾਂ ਸਿੱਧੂ ਨੂੰ ਸੰਗਠਨ 'ਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ।ਸਿੱਧੂ ਦੇ ਕੈਬਨਿਟ 'ਚੋਂ ਆਊਟ ਹੋਣ ਨਾਲ ਕਾਂਗਰਸ ਦਾ ਇਕ ਵੱਡਾ ਤਬਕਾ ਰਾਹਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਦੀ ਕਾਂਗਰਸ 'ਚ ਐਂਟਰੀ ਮੌਕੇ ਕੋਈ ਵੀ ਸੀਨੀਅਰ ਆਗੂ ਖੁਸ਼ ਨਹੀਂ ਸੀ। ਕਾਂਗਰਸ 'ਚ ਆਉਣ ਤੋਂ ਬਾਅਦ ਸਿੱਧੂ ਨੇ ਜੋ ਤਿੱਖੇ ਤੇਵਰ ਦਿਖਾਏ, ਉਸ ਤੋਂ ਇਹ ਸੰਕੇਤ ਮਿਲ ਰਹੇ ਸਨ ਕਿ ਕਾਂਗਰਸ 'ਚ ਉਨ੍ਹਾਂ ਦਾ ਭਵਿੱਖ ਸੁਨਹਿਰੀ ਨਹੀਂ ਹੈ।ਨਵਜੋਤ ਸਿੰਘ ਸਿੱਧੂ, ਉਨ੍ਹਾਂ ਦੀ ਪਤਨੀ ਨਵਜੋਤ ਕੌਰ ਤੇ ਬੇਟੀ ਰਾਬੀਆ ਸਿੱਧੂ ਐਤਵਾਰ ਸ਼ਾਮ ਅੰਮ੍ਰਿਤਸਰ ਸਥਿਤ ਆਪਣੀ ਰਿਹਾਇਸ਼ 'ਤੇ ਪਹੁੰਚੇ। ਸਿੱਧੂ ਸਖਤ ਸੁਰੱਖਿਆ ਹੇਠ ਕੋਠੀ 'ਚ ਦਾਖਲ ਹੋਏ ਤੇ ਸੁਰੱਖਿਆ ਮੁਲਾਜ਼ਮਾਂ ਨੂੰ ਵਾਪਸ ਭੇਜ ਦਿੱਤਾ। ਉਨ੍ਹਾਂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ।

More News

NRI Post
..
NRI Post
..
NRI Post
..