ਸਾਡਾ ਪਾਣੀ ਸਾਡਾ ਹੱਕ’ ਦਸਤਾਖ਼ਤ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਯੂਥ ਵਿੰਗ ਦੇ ਪ੍ਰਦੇਸ਼ ਪ੍ਰਧਾਨ ਲੋਕ ਇਨਸਾਫ ਪਾਰਟੀ ‘ਚ ਸ਼ਾਮਲ
ਲੁਧਿਆਣਾ : ਲੋਕ ਇਨਸਾਫ ਪਾਰਟੀ ਦੀਆਂ ਨੀਤੀਆਂ 'ਤੇ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ 'ਸਾਡਾ ਪਾਣੀ ਸਾਡਾ ਹੱਕ' ਦਸਤਾਖ਼ਤ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਯੂਥ ਵਿੰਗ ਦੇ ਪ੍ਰਦੇਸ਼ ਪ੍ਰਧਾਨ ਤਲਵਿੰਦਰ ਸਿੰਘ ਮਾਨ ਆਪਣੇ ਸਮਰਥਕਾਂ ਨਾਲ ਲੋਕ ਇਨਸਾਫ ਪਾਰਟੀ 'ਚ ਸ਼ਾਮਲ ਹੋ ਗਏ ਹਨ। ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਮਾਨ ਦਾ ਪਾਰਟੀ 'ਚ ਸਵਾਗਤ ਕੀਤਾ।
ਬੈਂਸ ਨੇ ਕਿਹਾ ਕਿ ਪਾਰਟੀ 'ਚ ਹਰ ਆਗੂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ। ਮੰਗਲਵਾਰ ਨੂੰ ਸਰਕਿਟ ਹਾਊਸ 'ਚ ਹੋਈ ਬੈਠਕ 'ਚ ਬੈਂਸ ਨੇ ਕਿਹਾ ਕਿ 'ਸਾਡਾ ਪਾਣੀ ਸਾਡਾ ਹੱਕ' ਦਸਤਖ਼ਤ ਮੁਹਿੰਮ ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਨੂੰ ਦਿੱਤੇ ਪਾਣੀ ਦੀ 16 ਲੱਖ ਕਰੋੜ ਰੁਪਏ ਦੀ ਕੀਮਤ ਵਸੂਲੀ ਜਾਵੇਗੀ।
ਪਾਰਟੀ ਜਲਦ ਹੀ 21 ਲੱਖ ਲੋਕਾਂ ਦੇ ਦਸਤਖ਼ਤ ਦਾ ਟੀਚਾ ਜਲਦ ਹੀ ਪੂਰਾ ਕਰੇਗੀ। ਲੋਕਾਂ ਦੇ ਦਸਤਖਤ ਕਰਵਾ ਕੇ ਪਾਰਟੀ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਦੇ ਸਾਹਮਣੇ ਇਸ ਮਾਮਲੇ ਨੂੰ ਰੱਖੇਗੀ। ਇਸ ਤੋਂ ਇਲਾਵਾ ਲਿਪ ਰਿਸ਼ਵਤਖੋਰਾਂ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਆਪਣੀ ਮੁਹਿੰਮ ਜਾਰੀ ਰੱਖੇਗੀ। ਮਾਨ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ 'ਚ ਵੀ ਸਰਕਾਰੀ ਦਫ਼ਤਰਾਂ 'ਚ ਕੋਈ ਵੀ ਕੰਮ ਬਿਨਾਂ ਰਿਸ਼ਵਤ ਨਹੀਂ ਹੁੰਦਾ।



