ਮੁੱਖ ਮੰਤਰੀ ਨੇ ਕਿਹਾ SGPC ਦੇ ਲੰਗਰ ‘ਤੇ SGST Refund ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ‘ਨੂੰ ਹਕੀਕਤ ਦਾ ਪਤਾ ਨਹੀਂ
ਚੰਡੀਗੜ (ਇੰਦਰਜੀਤ ਸਿੰਘ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ SGPC ਦੇ ਲੰਗਰ 'ਤੇ SGST Refund ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ 'ਤੇ ਤਨਜ਼ ਕੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਹਕੀਕਤ ਦਾ ਪਤਾ ਨਹੀਂ ਹੈ। ਕੈਪਟਨ ਨੇ ਕਿਹਾ ਕਿ ਕੇਂਦਰੀ ਮੰਤਰੀ 3.27 ਕਰੋੜ ਰੁਪਏ ਦੇ Refund ਦੀ ਗੱਲ ਕਰ ਰਹੀ ਹੈ। ਹਕੀਕਤ ਇਹ ਹੈ ਕਿ ਕੇਂਦਰ ਸਰਕਾਰ ਤੋਂ ਅਜੇ ਤਕ ਬਕਾਇਆ ਬਿੱਲਾਂ 'ਚੋਂ ਸਿਰਫ 57 ਲੱਖ ਰੁਪਏ ਹੀ ਸੂਬਾ ਸਰਕਾਰ ਨੂੰ ਪ੍ਰਾਪਤ ਹੋਏ ਹਨ।
ਚੰਗਾ ਹੋਵੇਗਾ ਕਿ ਹਰਸਿਮਰਤ ਸਿਰਫ Twitter 'ਤੇ ਜਾਣਕਾਰੀ ਦੇਣ ਦੀ ਬਜਾਏ ਕੇਂਦਰ ਸਰਕਾਰ 'ਤੇ ਬਕਾਇਆ ਰਾਸ਼ੀ ਨੂੰ ਜਾਰੀ ਕਰਨ ਦਾ ਦਬਾਅ ਬਣਾਵੇ। ਕੈਪਟਨ ਨੇ ਹਰਸਿਮਰਤ ਦੇ ਦੋਸ਼ਾਂ ਨੂੰ ਆਧਾਰਹੀਨ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੌਰਾਨ ਉਨ੍ਹਾਂ ਨੇ 1.96 ਕਰੋੜ ਰੁਪਏ ਦੇ ਬਿੱਲ SGPC ਤੋਂ ਪ੍ਰਾਪਤ ਹੋਏ ਹਨ। ਇਹ ਸਾਰੀ ਰਾਸ਼ੀ ਚੁਕਾਈ ਜਾ ਰਹੀ ਹੈ। ਜਿਹੜੇ 1.68 ਕਰੋੜ ਦੇ ਬਿਕਾਇਆਂ ਬਿੱਲਾਂ ਦੀ ਗੱਲ ਹੋਈ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਬਿਲਾਂ ਦੇ Refund 'ਤੇ ਕੇਂਦਰ ਸਰਕਾਰ ਤੋਂ ਸਪਸ਼ਟੀਕਰਨ ਮੰਗ ਚੁੱਕੀ ਹੈ।
ਕੈਪਟਨ ਨੇ ਵਿਧਾਨਸਭਾ 'ਚ ਦਿੱਤੇ ਗਏ ਭਰੋਸੇ ਨੂੰ ਲੈ ਕੇ ਕਿਹਾ ਕੇਂਦਰ ਸਰਕਾਰ ਇਸ ਸਬੰਧ 'ਚ ਕੋਈ ਸਪਸ਼ਟੀਕਰਨ ਦੇਣ ਜਾਂ ਨਾ ਦੇਣ, ਉਨ੍ਹਾਂ ਦੀ ਸਰਕਾਰ ਇਸ GST Refund ਦੀ ਕਾਨੂੰਨੀ ਵਿਕਲਪ ਲੱਭਣ ਦੀ ਪ੍ਰਕਿਰਿਆ ਪਹਿਲਾਂ ਤੋਂ ਹੀ ਸ਼ੁਰੂ ਕਰ ਚੁੱਕੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਨੇ Twitter 'ਤੇ ਲਿਖਿਆ ਕਿ ਤੱਥ ਲੋਕਾਂ ਦੇ ਸਾਹਮਣੇ ਹਨ। ਮੈਂ ਗੁਰੂ ਘਰ ਲਈ ਕੁਝ ਧਨਰਾਸ਼ੀ ਜਾਰੀ ਕਰਨ ਲਈ ਆਪਣਾ ਕੰਮ ਕੀਤਾ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ 'ਤੇ ਇਸ ਮਾਮਲੇ ਦੇ ਝੂਠੇ ਤੱਥ ਪੇਸ਼ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਇਸ ਲਈ ਕੁਝ ਦਸਤਾਵੇਜ਼ ਵੀ Twitter 'ਤੇ ਸ਼ੇਅਰ ਕੀਤੇ ਹਨ।



