ਨਵੀਂ ਦਿੱਲੀ , 11 ਨਵੰਬਰ ( NRI MEDIA )
ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਦੌਰਾਨ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੁਆਰਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਸ਼ੰਸਾ ਕਰਦਿਆਂ ਸਪੀਚ ਦਿੱਤੀ ਸੀ ਜਿਸ ਤੇ ਹੁਣ ਸਿਆਸਤ ਸ਼ੁਰੂ ਹੋ ਗਈ ਹੈ , ਭਾਜਪਾ ਦੇ ਬੁਲਾਰੇ ਸੰਬਿਤ ਪਾਤਰ ਨੇ ਇਸ ਭਾਸ਼ਣ ਨੂੰ ਲੈ ਸਿੱਧੂ ਦੀ ਆਲੋਚਨਾ ਕੀਤੀ ਹੈ , ਕਰਤਾਰਪੁਰ ਵਿਖੇ ਆਪਣੇ ਭਾਸ਼ਣ ਦੌਰਾਨ ਸਿੱਧੂ ਨੇ ਇਮਰਾਨ ਨੂੰ ਦਿਲਾਂ ਦਾ ਰਾਜਾ ਦੱਸਿਆ ਸੀ ਉਨ੍ਹਾਂ ਨੇ ਕਿਹਾ ਸੀ ਕਿ ਸਿਕੰਦਰ ਨੇ ਡਰ ਨਾਲ ਦੁਨੀਆ ਜਿੱਤੀ ਅਤੇ ਤੁਸੀਂ ਦੁਨੀਆ ਦਾ ਦਿਲ ਜਿੱਤ ਲਿਆ।
ਸੰਬਿਤ ਪਾਤਰ ਨੇ ਦੋਸ਼ ਲਾਇਆ ਕਿ ਸਿੱਧੂ ਅਜਿਹੀਆਂ ਟਿੱਪਣੀਆਂ ਕਰ ਕੇ ਇਮਰਾਨ ਅਤੇ ਪਾਕਿਸਤਾਨ ਨੂੰ ਭਾਰਤ ਤੋਂ ਉੱਪਰ ਦਿਖਾਉਣਾ ਚਾਹੁੰਦੇ ਹਨ ,ਉਨ੍ਹਾਂ ਕਿਹਾ ਕਿ ਸਿੱਧੂ ਨੇ ਆਪਣੇ ਆਪ ਨੂੰ 14 ਕਰੋੜ ਸਿੱਖਾਂ ਦੇ ਪ੍ਰਤੀਨਿਧੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ , ਸੰਬਿਤ ਪਾਤਰਾ ਨੇ ਕਿਹਾ ਸਿੱਧੂ ਨੂੰ ਉਥੇ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ , ਪਾਤਰਾ ਨੇ ਦੋਸ਼ ਲਾਇਆ ਕਿ ਉਹ ਭਾਰਤੀ ਜੱਥੇ ਦੇ ਨਾਲ ਨਹੀਂ ਸਨ |
ਪਾਤਰਾ ਨੇ ਕਿਹਾ ਕਿ ਸਿੱਧੂ ਕਾਂਗਰਸ ਦੇ ਸੀਨੀਅਰ ਨੇਤਾ ਹਨ ਅਤੇ ਉਨ੍ਹਾਂ ਨੇ ਪਾਕਿਸਤਾਨ ਵਿੱਚ ਦਿੱਤੇ ਆਪਣੇ ਬਿਆਨ ਨਾਲ ਭਾਰਤ ਨੂੰ ਛੋਟਾ ਬਣਾਇਆ ਹੈ , ਸਿੱਧੂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਤੁਲਨਾ ਸਿਕੰਦਰ ਨਾਲ ਕੀਤੀ, ਜੋ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਇਹ ਕਹਿਣਾ ਕਿ ‘ਅਸੀਂ ਮਾਰ ਰਹੇ ਹਾਂ ਅਤੇ ਪਾਕਿਸਤਾਨ ਬਚਾ ਰਿਹਾ ਹੈ ,ਕਾਂਗਰਸ ਦਾ ਸਟੈਂਡ ਦਰਸਾਉਂਦਾ ਹੈ ,ਭਾਜਪਾ ਦੇ ਬੁਲਾਰੇ ਨੇ ਕਿਹਾ, "ਜੇ ਕੋਈ ਕਤਲ ਕਰਨ ਦਾ ਗੁਨਾਹ ਕਰਦਾ ਹੈ ਤਾਂ ਪਾਕਿਸਤਾਨ ਇਸ ਨੂੰ ਕਰਦਾ ਹੈ , ਸਾਡੀ ਮੰਗ ਹੈ ਕਿ ਸੋਨੀਆ ਗਾਂਧੀ ਦੇਸ਼ ਤੋਂ ਮੁਆਫੀ ਮੰਗੇ।



